ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸਕੂਲ ਅਕੇਡੀਆ ਵਰਲਡ ਸਕੂਲ ਵਿਖੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੈਸਟ ਆਊਟ
ਆਫ ਵੇਸਟ ਕਰਾਫਟ ਮੁਕਾਬਲਾ ਕਰਵਾਇਆ ਗਿਆ।
ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਇਹ ਹੁਨਰ ਪੈਦਾ ਕਰਨਾ ਸੀ ਕਿ ਕੁੱਝ ਵੀ ਵਿਅਰਥ ਨਹੀਂ ਹੁੰਦਾ।ਹਰ ਵਿਅਰਥ ਚੀਜ਼ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।ਕੱਝ ਵਿਅਰਥ ਚੀਜ਼ਾਂ ਦੀ ਵਰਤੋਂ ਕਰਕੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਪ੍ਰਤੀਯੋਗਤਾ ਵਿੱਚ ਜਪਲੀਨ ਕੌਰ ਜਮਾਤ ਪੰਜਵੀਂ ਤੇ ਲਵਰੀਤ ਕੌਰ ਜਮਾਤ ਅੱਠਵੀਂ, ਪਹਿਲੇ ਸਥਾਨ ‘ਤੇ, ਹਰਕੀਰਤ ਸਿੰਘ ਜਮਾਤ ਤੀਜੀ ਤੇ ਭਾਵਯਾ ਜਮਾਤ ਅੱਠਵੀਂ ਦੂਜੇ ਸਥਾਨ ‘ਤੇ ਅਤੇ ਸਹਿਜਦੀਪ ਸਿੰਘ ਜਮਾਤ ਤੀਜੀ ਤੇ ਪ੍ਰਭਜੋਤ ਸਿੰਘ ਜਮਾਤ ਸੱਤਵੀ ਤੀਜੇ ਸਥਾਨ ‘ਤੇ ਰਹੇ।ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਜੇਤੂਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਮੁਬਾਰਕਾਂ ਦਿੱਤੀਆਂ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media