Sunday, June 15, 2025
Breaking News

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਵਿਖੇ ਅੰਤਰ ਸੀ.ਕੇ.ਡੀ ਸਕੂਲਜ਼ ਵਿਗਿਆਨ ਮਾਡਲ ਪ੍ਰਦਰਸ਼ਨੀ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਵਿਗਿਆਨ ਦ੍ਰਿਸ਼ਟੀਕੋਣ ਦੇ ਵਿਕਾਸ ਅਤੇ ਵਿਦਿਆਰਥੀਆਂ ਅੰਦਰ ਛਿਪੀ ਹੋਈ ਵਿਗਿਆਨ ਕਲਾ ਨੂੰ ਉਜਾਗਰ ਕਰਨ ਲਈ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਞਦੇ ਆਦੇਸ਼ਾਂ ਅਨੁਸਾਰ ਦੋ ਰੋਜ਼ਾ ਅੰਤਰ ਸੀ.ਕੇ.ਡੀ. ਸਕੂਲਜ਼ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਪ੍ਰਦਰਸ਼ਨੀ ਵਿੱਚ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਲਗਭਗ 30 ਸਕੂਲਾਂ ਨੇ ਭਾਗ ਲਿਆ ਅਤੇ ਲਗਭਗ 100 ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ ਗਏ।ਜਿਸ ਵਿੱਚ ਪਲਾਸਟਿਕ ਕਚਰਾ, ਆਟੋਮੈਟਿਕ ਵੀਲ ਚੇਅਰ, ਆਟੋਮੈਟਿਕ ਸਿਗਨਲ, ਦੁਰਘਟਨਾ ਤੋਂ ਬਚਣ ਸੰਬੰਧੀ ਯੰਤਰ, ਬਹੁਮੰਤਵੀ ਸਟੋਵ ਅਤੇ ਭੁਚਾਲ ਮੈਨੇਜਮੈਂਟ ਸੰਬੰਧੀ ਯੰਤਰ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।ਸਕੂਲ ਦੇ ਸ੍ਰ. ਕਿਰਪਾਲ ਸਿੰਘ ਮੈਮੋਰੀਅਲ ਹਾਲ ਵਿੱਚ ਵਿਦਿਆਰਥੀਆਂ ਨੇ ਵਿਗਿਆਨ ਅਤੇ ਵਿਗਿਆਨਕਾਂ ਨਾਲ ਸੰਬੰਧਿਤ ਚਾਰਟ, ਪੋਸਟਰ ਅਤੇ ਵਾਤਾਵਰਨ ਨਾਲ ਸੰਬੰਧਿਤ ਕਈ ਤਰ੍ਹਾ ਦੇ ਮਾਡਲ ਪ੍ਰਦਰਸ਼ਿਤ ਕੀਤੇ।
              ਪ੍ਰਦਰਸ਼ਨੀ ਦਾ ਉਦਘਾਟਨ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਅਤੇ ਅਧਿਆਪਕਾਂ ਨੂੰ ਵਿਗਿਆਨ ਦੇ ਅਧਿਆਪਨ ਵਿੱਚ ਨਿਪੁੰਨ ਕਰਨ ਲਈ ਇਹ ਇੱਕ ਵਧੀਆ ਉਪਰਾਲਾ ਹੈ।ਸਕੂਲ ਦੇ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ ਨੇ ਅਧਿਆਪਕਾਂ ਵਲੋਂ ਕੀਤੇ ਗਏ ਇਸ ੳੇੁਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਵਿਗਿਆਨ ਦੀਆਂ ਕਾਢਾਂ ਵਿੱਚ ਸਿੱਖ ਵਿਗਿਆਨੀਆਂ ਦੇ ਯੋਗਦਾਨ ਦੀ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ।ਸਕੂਲ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਲਈ ਵਧਾਈ ਦਿੱਤੀ ।
               ਅਜੀਤ ਸਿੰਘ ਬਸਰਾ ਆਨਰੇਰੀ ਸਕੱਤਰ, ਮੈਂਬਰ ਇੰਚਾਰਜ ਪ੍ਰੋ. ਹਰੀ ਸਿਘ, ਜਸਪਾਲ ਸਿੰਘ ਢਿੱਲੋਂ, ਸੰਤੋਖ ਸਿੰਘ ਸੇਠੀ, ਸੁਖਜਿੰਦਰ ਸਿੰਘ ਪ੍ਰਿੰਸ, ਰਜਿੰਦਰ ਸਿੰਘ ਮਰਵਾਹਾ, ਡਾ: ਜੇ.ਐਸ ਅਰੋੜਾ, ਪ੍ਰਦੀਪ ਸਿੰਘ ਵਾਲੀਆ, ਜਸਪਾਲ ਸਿੰਘ (ਰਿਟਾ: ਪੀ.ਸੀ.ਐਸ), ਮਨਮੋਹਨ ਸਿੰਘ, ਗੁਰਭੇਜ ਸਿੰਘ ਅਤੇ ਦੀਪ ਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਡਲ ਸੰਬੰਧੀ ਕਈ ਪ੍ਰਸ਼ਨ ਪੁੱਛੇ ਅਤੇ ਵਿਦਿਆਰਥੀਆਂ ਵਲੋਂ ਦਿੱਤੇ ਗਏ ਜੁਆਬਾਂ ਤੋਂ ਸੰਤੁਸ਼ਟ ਹੋਏ।ਇਸ ਪ੍ਰਦਰਸ਼ਨੀ ਵਿੱਚ ਸ਼ਹਿਰ ਦੇ ਕਈ ਸੀ.ਕੇ.ਡੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …