Tuesday, July 15, 2025
Breaking News

19 ਸਾਲ ਬਾਅਦ ਕੀਤਾ ਜਾਵੇਗਾ ਰਾਮਸਰ ਰੋਡ ਦਾ ਪੁਨਰ ਨਿਰਮਾਣ – ਮਨਿੰਦਰ ਠੇਕੇਦਾਰ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਚੇਅਰਮੈਨ ਦਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਹੋਈ ਇੰਪਰੂਵਮੈਂਟ ਟਰੱਸਟ ਦੀ ਮੀਟਿੰਗ ਵਿੱਚ ਮੌਜ਼ੂਦ ਰਹੇ ਟਰੱਸਟੀ ਮਨਿੰਦਰ ਸਿੰਘ ਠੇਕੇਦਾਰ ਵਲੋਂ ਰੱਖਿਆ ਰਾਮਸਰ ਰੋਡ ਦੀ ਉਸਾਰੀ ਵਾਸਤੇ 40 ਲੱਖ ਦੀ ਕੰਨਕਰੀਟ ਸੜਕ ਦਾ ਮਤਾ ਹਾਊਸ ਵਲੋਂ ਪਾਸ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਇਹ ਸੜਕ ਉਨ੍ਹਾਂ ਦੇ ਪਿਤਾ ਹਰਜਿੰਦਰ ਸਿੰਘ ਠੇਕੇਦਾਰ ਵਲੋਂ 2002 ਵਿੱਚ ਬਣਵਾਈ ਗਈ ਸੀ।ਉਹ ਉਸ ਸਮੇਂ ਹਲਕਾ ਦੱਖਣੀ ਦੇ ਵਿਧਾਇਕ ਸਨ।19 ਸਾਲ ਤੱਕ ਕਿਸੇ ਨੇ ਵੀ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ।ਮਨਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਰਾਹ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਨੰਗੇ ਪੈਰੀਂ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਹਨ।ਇਸ ਸੜਕ ਦੀ ਹਾਲਤ ਹੁਣ ਬਹੁਤ ਮਾੜੀ ਹੈ । ਇਸ ਲਈ ਇਹ ਸੜਕ ਕਨਕਰੀਟ ਦੀ ਬਣਾਈ ਜਾਵੇਗੀ।
                      ਇਸ ਮੋਕੇ ਟਰੱਸਟੀ ਨਰਿੰਦਰ ਤੁੰਗ, ਮੋਂਟੀ ਜੌੜਾ, ਸੰਜੀਵ ਅਰੋੜਾ, ਰਵੀ ਕਾਂਤ ਤੇ ਜਤਿੰਦਰ ਸਿੰਘ ਈ.ਓ ਹਾਜ਼ਰ ਸਨ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …