ਸ੍ਰੀ ਮੁਕਤਸਰ ਸਾਹਿਬ ਦੀ ਅਕਾਲ ਅਕੈਡਮੀ ਦੇ ਵਿੱਦਿਆਰਥੀਆਂ ਨੇ ਜਿੱਤਿਆ ਪਹਿਲਾ ਇਨਾਮ
ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ”ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ- 2” ਨਵੀ ਪੀੜੀ ਨੂੰ ਗੌਰਵਸ਼ਾਲੀ ਸਿੱਖ ਗੁਰੂ ਇਤਿਹਾਸ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ ਤਹਿਤ ਮਾਲਵਾ ਜੋਨ ਦੀ ਪ੍ਰਤੀਯੋਗਤਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ ਕਰਵਾਈ ਗਈ। ਪ੍ਰਤੀਯੋਗਤਾ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰੂ ਚਰਨਾਂ ‘ਚ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਸੇਵਾ ਪੰਥੀ ਮਹੰਤ ਕਾਹਨ ਸਿੰਘ ਭਾਈ ਜਗਤਾ ਜੀ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ ਸ:ਅਵਤਾਰ ਸਿੰਘ ਵਣਵਾਲਾ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ।ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸੰਸਥਾ ਵਲੋਂ ਕਰਵਾਈ ਗਈ ਇਸ ਪ੍ਰਸ਼ਨਾਂਵਲੀ ਪ੍ਰਤੀਯੋਗਤਾ ਵਿਚ ਮਾਲਵਾ ਇਲਾਕੇ ਦੇ ਵੱਖ -ਵੱਖ ਜਿਲ੍ਹਿਆਂ ਦੀਆਂ ਅਕੈਡਮੀਆਂ , ਖਾਲਸਾ ਸਕੂਲਾ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਦਿਆਰਥੀਆਂ ਦੀਆਂ 24 ਟੀਮਾਂ ਨੇ ਭਾਗ ਲਿਆ ।ਪ੍ਰਤੀਯੋਗਤਾ ਦੇ ਚੇਅਰਮੈਨ ਤੇ ਮੈਂਬਰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਸਾਬਕਾ ਪੀ. ਪੀ.ਐਸ.ਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਦੇਖ਼ ਰੇਖ਼ ਵਿਚ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਪ੍ਰਸ਼ਨ ਉਤਰ ਮੁਕਾਬਲਿਆ ਵਿਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਭਾਈ ਦੇਸਾ ਦੀ ਟੀਮ ਨੇ ਦੂਸਰਾ ਸਥਾਨ, ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
ਮੈਡਮ ਬਲਜੀਤ ਕੌਰ ਵਲੋਂ ਸਮੁੱਚੀ ਪ੍ਰਸ਼ਾਨਵਲੀ ਦੇ ਸਵਾਲ-ਜਵਾਬ ਕਰਨ ਦੀ ਭੂਮਿਕਾ ਅਦਾ ਕੀਤੀ, ਜਦਕਿ ਜੱਜਮੈਂਟ ਦੀ ਭੂਮਿਕਾ ਹਰਸਿਮਰਨ ਸਿੰਘ, ਅਮਰਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਨਿਭਾਈ।੍ਰਤੀਯੋਗਤਾ ਦੇ ਚੇਅਰਮੈਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਪ੍ਰਸ਼ਨੋਤਰੀ ਮੁਕਾਬਲੇ ਵਿਚ 9 ਵੀ ਜਮਾਤ ਤੋਂ ਲੈ ਕੇ 12 ਵੀ ਜਮਾਤ ਤੱਕ ਦੇ ਵਿੱਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ ਸੀ ਜਿਸ ਦਾ ਮੁੱਖ ਉਦੇਸ਼ ਵਿੱਦਿਆਰਥੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ।ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਸੈਮੀਫ਼ਾਈਨਲ ਮੁਕਾਬਲਿਆਂ ਵਿਚ ਭਾਗ ਲੈਣਗੇ ਅਤੇ ਫ਼ਾਈਨਲ ਮੁਕਾਬਲਾ 6 ਦਸੰਬਰ ਨੂੰ ਖਾਲਸੇ ਦੀ ਜਨਮ ਭੂਮੀ ਵਿਖ਼ੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖ਼ੇ ਸਵੇਰੇ ਸਾਢੇ ਦਸ ਵਜੇ ਹੋਵਗਾ । ਜਿਸ ਵਿਚ ਅੱਵਲ ਆਉਣ ਵਾਲੀ ਟੀਮ ਨੂੰ 31 ਹਜ਼ਾਰ ਅਤੇ ਸੋਨੇ ਦਾ ਤਮਗਾ, ਰਨਿੰਗ ਟਰਾਫ਼ੀ , ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰੂ 21 ਹਜਾਰ ਇਨਾਮ, ਚਾਂਦੀ ਦਾ ਤਮਗਾ ਅਤੇ ਟਰਾਫ਼ੀ ਅਤੇ ਤੀਜ਼ੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਅਤੇ ਕਾਂਸੀ ਦਾ ਤਮਗਾ ਬਾਕੀ ਪੰਜ ਟੀਮਾਂ ਨੂੰ 3100 ਰੁਪਏ ਪ੍ਰਤੀ ਟੀਮ ਅਤੇ ਯਾਦਗਾਰੀ ਚਿੰਨਾਂ ਸਰਟੀਫ਼ਿਕੇਟ ਦਿੱਤੇ ਜਾਣਗੇ ।ਇਸ ਪ੍ਰਤੀਯੋਗਤਾ ਪ੍ਰਤੀ ਵਿਦਿਆਰਥੀਆਂ ਟੀਮਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਖਾਸ਼ ਕਰਕੇ ਧਾਰਮਿਕ ਸਕੂਲਾਂ ਵਿਚ ਪੜ੍ਹਣ ਵਾਲੇ ਬੱਚਿਆਂ ਵਿੱਚ।ਇਸ ਮੌਕੇ ਜੇਤੂਆਂ ਟੀਮਾਂ ਨੂੰ ਉਪ ਮੁੱਖ ਮੰਤਰੀ ਦੇ ਓ.ਐਸ ਡੀ ਸ: ਅਵਤਾਰ ਸਿੰਘ ਵਣਵਾਲਾ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਜਤਿੰਦਰ ਕੌਰ ਸੇਠੀ, ਭਾਈ ਹਰਵਿੰਦਰ ਸਿੰਘ ਖਾਲਸਾ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੇਵਾ ਪੰਥੀ ਮਹੰਤ ਕਾਹਨ ਸਿੰਘ ਭਾਈ ਜਗਤਾ ਜੀ ,ਸ੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਜਨਰਲ ਸਕੱਤਰ ਸ: ਜਗਮੋਹਨ ਸਿੰਘ ਮੱਕੜ,ਸਿੱਖ ਸਟੂਡੈਟ ਫ਼ੈਡਰੇਸ਼ਨ ਦੇ ਉਕਾਰ ਸਿੰਘ ਬਰਾੜ , ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਚੇਅਰਮੈਨ ਸ: ਐਚ .ਐਸ ਸੰਧੂ , ਸਾਬਕਾ ਐਸ.ਜੀ.ਪੀ ਸੀ ਮੈਂਬਰ ਬੀਬੀ ਦਵਿੰਦਰ ਕੌਰ, ਹੋਰ ਵੀ ਸ਼ਖਸੀਅਤਾ ਹਾਜ਼ਰ ਸਨ।