
ਤਸਵੀਰ : ਜਸਵਿੰਦਰ ਜੱਸੀ
ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਭਾਵੀ ਨਗਰ ਨਿਗਮ ਉਮੀਦਵਾਰਾਂ ਵਲੋਂ ਸ਼ਹਿਰ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਤੋਂ ਉਪਰੰਤ ਅਕਾਲੀ ਪਾਰਟੀ ਦੇ ਸਰਗਰਮ ਮੈਂਬਰ ਤੇਜਾ ਸਿੰਘ ਬਰਾੜ ਵਲੋਂ ਵਾਰਡ ਨੰਬਰ 32 ਅਤੇ 33 ਦੇ ਸਾਬਕਾ ਕੌਸ਼ਲਰ ਟੇਕ ਸਿੰਘ ਖਾਲਸਾ ਵਲੋਂ ਆਪਣੇ ਹਲਕੇ ਦੇ ਵੋਟਰਾਂ ਨੂੰ ਨਾਲ ਲੈ ਕੇ ਪਹਿਲਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਹਲਕਾ ਇੰਚਾਰਜ ਅਤੇ ਸੰਸਦੀ ਸਕੱਤਰ ਵਿਧਾਇਕ ਸਰੂਪ ਚੰਦ ਸਿੰਗਲਾ ਨਾਲ ਮੁਲਾਕਾਤ ਕਰਕੇ ਆਪਣੀ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ, ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਾਰਟੀ ਵਲੋਂ ਪੂਰਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਕੇ ਸਹੀ ਅਤੇ ਸਰਗਰਮ ਅਕਾਲੀ ਵਰਕਰਾਂ ਨੂੰ ਟਿਕਟਾਂ ਦੀ ਵੰਡ ਕਰਨ ਦੀ ਸਿਫਾਰਸ਼ ਕਰਨਗੇ। ਨਗਰ ਨਿਗਮ ਦੇ ਨਾਲ ਆਏ ਵੋਟਰਾਂ ਨੇ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਯਕੀਨ ਦਿਵਾਇਆ ਕਿ ਉਹ ਅਕਾਲੀ ਪਾਰਟੀ ਦੇ ਨਾਲ ਪਹਿਲਾ ਵੀ ਖੜੇ ਹਾਂ ਅਤੇ ਹੁਣ ਵੀ ਅਕਾਲੀ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਰ ਸੰਭਵ ਅਕਾਲੀ ਉਮੀਦਵਾਰਾਂ ਦਾ ਡੱਟ ਕੇ ਸਾਥ ਦੇਣਗੇ।
ਇਸ ਮੌਕੇ ਵਾਰਡ ਦੇ ਪਤਵੰਤੇ ਸੱਜਣਾਂ ਵਿਚ ਅਵਤਾਰ ਸਿੰਘ, ਗੁਰਵਿੰਦਰ ਸਿੰਘ ਫੌਜੀ, ਸੁਖਦੇਵ ਸਿੰਘ ਪਲਟਾ, ਸੁਰੇਸ਼ ਕੁਮਾਰ, ਰਣਜੀਤ ਸਿੰਘ ਫੌਜੀ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਬਾਬੂ ਸਿੰਘ, ਪਰਮਜੀਤ ਸਿੰਘ, ਸਰਵਣ ਸਿੰਘ, ਜੱਗਾ ਸਿੰਘ, ਡਾ: ਬਾਬੂ ਲਾਲ, ਮਨਪ੍ਰੀਤ ਸਿੰਘ ਮਨੀ, ਜੰਗੀਰ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ ਰਾਮਚੰਦਰ, ਰਾਧੇ ਸ਼ਾਮ ਗੋਇਲ,ਕ ਰਮਜੀਤ ਕੌਰ, ਹਰਜੀਤ ਕੌਰ ਤੋਂ ਇਲਾਵਾ ਹੋਰ ਵੀ ਅਨੇਕ ਸਾਥੀ ਹਾਜ਼ਰ ਸਨ।