ਜੰਡਿਆਲਾ ਗੁਰੂ, 16 ਨਵੰਬਰ (ਹਰਿੰਦਰਪਾਲ ਸਿੰਘ) -ਪਿਛਲੇ ਲਗਭਗ 5 ਸਾਲ ਤੋਂ ਭਾਰਤੀ ਅਸਮਾਨ ਵਿਚ ਖੂਨੀ ਤਾਂਡਵ ਲਹਿਰਾ ਕੇ ਮਾਸੂਮ ਬੱਚਿਆਂ ਨੂੰ ਉਸ ਦਾ ਸ਼ਿਕਾਰ ਬਣਾਉਣ ਵਾਲੀ ‘ਮੇਡ ਇਨ ਚਾਈਨਾ’ ਡੋਰਕੀ ਇਸ ਵਾਰ ਫਿਰ ਅਪਨਾ ਇਹ ਜਲਵਾ ਦਿਖਾਏਗੀ? ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਦੀਪ ਜੈਨ ਦਿਹਾਤੀ ਪ੍ਰਧਾਨ ਬਲਾਕ ਜੰਡਿਆਲਾ ਗੁਰੂ ਨੇ ਇਕ ਮੀਟਿੰਗ ਦੋਰਾਨ ਕਿਹਾ ਕਿ ਹਰ ਸਾਲ ਸਰਦੀਆਂ ਦੇ ਮੋਸਮ ਵਿਚ ਛੋਟੇ ਬੱਚਿਆਂ ਅਤੇ ਖਾਸ ਕਰ ਲੋਹੜੀ ਦੇ ਤਿਉਹਾਰ ਮੋਕੇ ਨੋਜਵਾਨਾਂ ਵਲੋਂ ਵੀ ਅਸਮਾਨ ਵਿਚ ਪਤੰਗਬਾਜ਼ੀ ਕੀਤੀ ਜਾਦੀ ਹੈ, ਜਿਸ ਨੂੰ ਬੱਚੇ ਸਕੂਲ ਤੋਂ ਛੁੱਟੀ ਬਾਅਦ ਜਾਂ ਐਤਵਾਰ ਆਪਣੇ ਘਰ ਦੀਆਂ ਛੱਤਾਂ ‘ਤੇ ਚੜ੍ਹਕੇ ਖੂਬ ਆਨੰਦ ਲੈਂਦੇ ਹਨ।ਇਸ ਦੋਰਾਨ ਅਸਮਾਨ ਵਿਚ ਧਾਗੇ ਦੀ ਡੋਰ ਨਾਲ ਉੱਡ ਰਹੀਆਂ ਪਤੰਗਾਂ ਵਿੱਚ ਮੁਕਾਬਲੇਬਾਜ਼ੀ ਦੋਰਾਨ ਕਈ ਪਤੰਗਾਂ ਅਸਮਾਨ ਵਿਚ ਹੀ ਝੂਟਦੀਆਂ ਇਕ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਡਿੱਗ ਜਾਦੀਆ ਹਨ।
ਮੀਟਿੰਗ ਵਿਚ ਸ਼ਾਮਿਲ ਰਾਹੁਲ ਪਸਾਹਨ ਜੰਡਿਆਲਾ ਦਿਹਾਤੀ ਮੀਤ ਪ੍ਰਧਾਨ ਨੇ ਕਿਹਾ ਕਿ ਹੁਣ ਪਿਛਲੇ ਲਗਭਗ 5 ਸਾਲਾਂ ਤੋਂ ਇਹਨਾਂ ਬੱਚਿਆਂ ਦੇ ਹੱਥਾਂ ਵਿਚ ਚੀਨ ਨੇ ‘ਗੱਟੂ’ ਦੀ ਸ਼ਕਲ ਵਿਚ ਪਲਾਸਟਿਕ ਦੇ ਧਾਗੇ ਤੋਂ ਤਿਆਰ ਕੀਤੀ ਜਹਿਰੀਲੀ ਡੋਰ ਫੜਾ ਦਿੱਤੀ ਹੈ। ਜੋ ਕਿ ਪਹਿਲਾਂ ਤਾਂ ਬੱਚਿਆਂ ਦੇ ਹੱਥਾਂ ਵਿਚ ਹੀ ਪਤੰਗ ਉਡਾਉਣ ਸਮੇਂ ਅਪਨਾ ਜਲਵਾ ਦਿਖਾ ਦਿੰਦੀ ਹੈ ਅਤੇ ਫਿਰ ਜਦੋਂ ਪਤੰਗ ਕੱਟੀ ਜਾਦੀ ਹੈ ਤਾਂ ਅਗਰ ਕੋਈ ਦੂਸਰਾ ਬੱਚਾ ਉਸ ਡੋਰ ਨੂੰ ਫੜਦਾ ਹੈ ਤਾਂ ਇਸ ਖਿੱਚਮ-ਖਿੱਚੀ ਦੋਰਾਨ ਦੋਹਾਂ ਬੱਚਿਆ ਦੇ ਹੱਥਾਂ ਦੀਆ ਉਂਗਲੀਆਂ ਉਪੱਰ ਕੱਟ ਪੈ ਕੇ ਖੁਨ ਵਗਣ ਲੱਗ ਪੈਂਦਾ ਹੈ ਜਿਸ ਕਰਕੇ ਬੱਚੇ ਪਤੰਗਬਾਜ਼ੀ ਤੋਂ ਵੀ ਅਪਨਾ ਆਨੰਦ ਖਾਰਬ ਕਰ ਲੈਂਦੇ ਹਨ ਅਤੇ ਮਾਪਿਆ ਨੂੰ ਵੀ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾ ਅੰਮ੍ਰਿਤਸਰ ਅਤੇ ਬਰੇਲੀ ਦੀ ਤਿਆਰ ਕੀਤੀ ਹੋਈ ਡੋਰ ਕਾਫੀ ਮਸ਼ਹੂਰ ਹੁੰਦੀ ਸੀ। ਸੋਨੂੰ ਚੱਡਾ ਸ਼ਹਿਰੀ ਮੀਤ ਪ੍ਰਧਾਨ ਨੇ ਪ੍ਰਸ਼ਾਸ਼ਨ ਕੋਲੋ ਜੋਰਦਾਰ ਮੰਗ ਕੀਤੀ ਕਿ ਇਸ ਵਾਰ ਅਗਰ ਪੁਲਿਸ ਅਫਸਰਾਂ ਜਾਂ ਸਬੰਧਤ ਅਧਿਕਾਰੀਆ ਵਲੋਂ ਡੀ. ਸੀ. ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਜੇਬ ਗਰਮ ਕਰਨ ਅਤੇ ਮਾਸੂਮ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਿਵ ਸੈਨਾ ਬਾਲ ਠਾਕਰੇ ਆਪਣੇ ਤੋਰ ‘ਤੇ ਇਸ ‘ਖੂਨੀ ਚਾਈਨਾ ਡੋਰ’ ਦੀ ਵਿਕਰੀ ਕਰਨ ਵਾਲਿਆ ਨੂੰ ਨੱਥ ਪਾਵੇਗੀ। ਮੀਟਿੰਗ ਵਿਚ ਸਾਮਿਲ ਰਾਕੇਸ਼ ਸੂਰੀ ਜੰਡਿਆਲਾ ਦਿਹਾਤੀ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਖੂਨੀ ਚਾਈਨਾ ਡੋਰ ਕਰਕੇ ਹੋਏ ਕਈ ਸੜਕ ਹਾਦਸਿਆਂ ਦੌਰਾਨ ਦਰਜਨਾਂ ਵਿਅਕਤੀਆਂ ਨੂੰ ਮੋਤ ਦੇ ਮੂੰਹ ਵਿਚ ਪਾ ਦਿੱਤਾ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …