
ਛੇਹਰਟਾ, 17 ਨਵੰਬਰ (ਕੁਲਦੀਪ ਸਿੰਘ ਨੋਬਲ) – ਭਾਜਪਾ ਯੂਥ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ ਨੇ ਨਗਰ ਨਿਗਮ ਦੀ ਵਾਰਡ ਨੰਬਰ 63 ਅਧੀਨ ਆਉਂਦੇ ਕਰਤਾਰ ਨਗਰ ਦੀਆਂ ਵੱਖ ਵੱਖ ਗਲੀਆਂ ਵਿਚ 17 ਲੱਖ ਦੀ ਲਾਗਤ ਨਾਲ ਸੀਸੀ ਫਲੋਰਿੰਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੋਕੇ ਉਨਾਂ ਨੇ ਕਿਹਾ ਕਿ ਭਾਜਪਾ ਵਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਦਿਨ ਰਾਤ ਕਰੜੀ ਮਿਹਨਤ ਕੀਤੀ ਜਾ ਰਹੀ ਹੈ, ਉੱਥੇ ਨਗਰ ਨਿਗਮ ਵਲੋਂ ਵੀ ਸਮੇਂ ਸਮੇਂ ਤੇ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਜੋ ਹਲਕਾ ਪੱਛਮੀ ਦੀ ਇਹ ਵਾਰਡ ਮਿਸਾਲ ਦੇ ਤੋਰ ਤੇ ਉੱਭਰ ਕੇ ਸਾਹਮਣੇ ਆਵੇ।ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਵਲੋਂ ਕਿਸੇ ਤਰਾਂ ਦੇ ਫੰਡ ਦੀ ਘਾਟ ਨਹੀ ਹੈ।ਕੇਂਦਰ ਵਲੋਂ ਵੀ ਪੰਜਾਬ ਦੇ ਵਿਕਾਸ ਕਾਰਜਾਂ ਲਈ ਹਰ ਤਰਾਂ ਦੀ ਸਹੂਲਤ ਮੁਹੱਈਆ ਕੀਤੀ ਜਾਵੇਗੀ।ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦੀ ਨਕਸ਼ ਨੁਹਾਰ ਬਦਲਣ ਲਈ ਕਰੌੜਾਂ ਰੁਪਏ ਦੇ ਪ੍ਰੌਜੈਕਲਟ ਪਾਸ ਕੀਤੇ ਗਏ ਹਨ।ਇਸ ਮੋਕੇ ਹਰਪਾਲ ਸਿੰਘ ਠੇਕੇਦਾਰ, ਕੇਅਰ ਸਿੰਘ ਠੇਕੇਦਾਰ, ਦਰਸ਼ਨ ਸਿੰਘ ਠੇਕੇਦਾਰ, ਮਾਸਟਰ ਦਰਸ਼ਨ ਸਿੰਘ, ਮਾਸਟਰ ਅਮਰੀਕ, ਬਲਬੀਰ ਸਿੰਘ, ਜੋਸ਼ੀ, ਡਾਕਟਰ ਹਰਵਿੰਦਰ ਸਿੰਘ, ਰਾਜੂ ਰਾਜ, ਕੁਮਾਰ ਰਾਜਾ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media