ਛੇਹਰਟਾ, 17 ਨਵੰਬਰ (ਕੁਲਦੀਪ ਸਿੰਘ ਨੋਬਲ) – ਸਵਰਗਵਾਸੀ ਦਾਦਾ ਮਹਿੰਦਰ ਸਿੰਘ ਗਿੱਲ ਸਾਬਕਾ ਸਰਪੰਚ ਗੁਰੂ ਕੀ ਵਡਾਲੀ ਦੀ ਯਾਦ ਵਿਚ ਉਨਾਂ ਦੇ ਪੋਤਰੇ ਦਿਲਰਾਜ ਸਿੰਘ ਗਿੱਲ ਪੁੱਤਰ ਜਗਦੇਵ ਸਿੰਘ ਗਿੱਲ ਵਾਸੀ ਨਜਦੀਕ ਰੇਲਵੇ ਫਾਟਕ ਛੇਹਰਟਾ ਵਲੋਂ ਗੋਲਡਨ ਐਵਿਨਿਊ ਛੇਹਰਟਾ ਵਾਰਡ ਨੰਬਰ 62 ਵਿਖੇ ਟਿਊਬਵੈਲ ਲਗਾਉਣ ਵਾਸਤੇ ਨਗਰ ਨਿਗਮ ਨੂੰ ਜਗ੍ਹਾ ਦਾਨ ਕੀਤੀ ਹੈ। ਇਸ ਮੋਕੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਕਿਹਾ ਕਿ ਦਿਲਰਾਜ ਗਿੱਲ ਵਲੋਂ ਲੋਕਾਂ ਦੀ ਭਲਾਈ ਲਈ ਕੀਤਾ ਗਿਆ ਇਹ ਦਾਨ ਬਹੁਤ ਹੀ ਸਲਾਘਾਯੋਗ ਕਦਮ ਹੈ।ਉਨਾਂ ਕਿਹਾ ਕਿ ਇਸ ਦਾਨ ਕੀਤੀ ਜਮੀਨ ‘ਤੇ ਨਗਰ ਨਿਗਮ ਵਲੋਂ ‘ਤੇ ਤੁਰੰਤ ਨਵਾਂ ਟਿਊਬਵੈਲ ਲਗਵਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਨਾਲ ਕਈ ਸਾਲਾਂ ਤੋਂ ਪਾਣੀ ਦੀ ਆ ਰਹੀ ਦਿੱਕਤ ਦੂਰ ਹੋਵੇਗੀ।ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਗਿੱਲ ਪਰਿਵਾਰ ਦਾ ਧੰਨਵਾਦ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉੱਕਤ ਸਲਾਘਾਯੋਗ ਕਦਮ ਤੋਂ ਪ੍ਰੇਰਣਾ ਲੈਣ ਅਤੇ ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ। ਇਸ ਮੋਕੇ ਐਸਜੀਪੀਸੀ ਮੈਂਬਰ ਭਾਈ ਰਾਮ ਸਿੰਘ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਕੋਂਸਲਰ ਬਲਜਿੰਦਰ ਸਿੰਘ ਬਿੱਲਾ, ਕੋਂਸਲਰ ਓਮ ਪ੍ਰਕਾਸ਼ ਗੱਬਰ, ਕੋਂਸਲਰ ਪਵਨ ਖਜੂਰਿਆ, ਨੰਬਰਦਾਰ ਜਗਦੇਵ ਸਿੰਘ ਗਿੱਲ, ਸੁਖਦੇਵ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਾਨ ਆਦਿ ਹਾਜਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …