ਸੇਵਾਵਾ ਪ੍ਰਤੀ ਸੈਮੀਨਾਰ ਦੋਰਾਨ ਬਲਜੀਤ ਰੰਧਾਵਾ 26 ਨਵੰਬਰ ਨੂੰ ਸੁਨਣਗੇ ਲੋਕਾਂ ਦੀਆਂ ਮੁਸ਼ਕਲਾਂ- ਜੋਹਲ
ਛੇਹਰਟਾ, 17 ਨਵੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਸਾਂਝ ਕੇਂਦਰ ਦੀ ਇਕ ਮੀਟਿੰਗ ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ ਹੋਈ, ਜਿਸ ਦੋਰਾਨ ਉੱਚੇਚੇ ਤੋਰ ‘ਤੇ ਪੁੱਜੇ ਸਾਂਝ ਕੇਂਦਰ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੋਹਲ ਨੇ ਕਿਹਾ ਕਿ ਛੇਹਰਟਾ ਵਿਚ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਮੁਹੱਲਾ ਕਮੇਟੀਆਂ ਨਾਲ ਰਾਬਤਾ ਕਾਇਮ ਕਰਕੇ ਲੋਕਾਂ ਨੂੰ ਘਰ-ਘਰ ਵਿਚ ਜਾ ਕੇ ਜਾਗਰੂਕ ਕਰਵਾਇਆ ਜਾ ਰਿਹਾ ਹੈ ਤੇ ਛੇਹਰਟਾ ਦੇ ਵੱਖ-ਵੱਖ ਇਲਾਕਿਆਂ ਵਿਚ ਇੰਨਾਂ ਸੇਵਾਵਾਂ ਪ੍ਰਤੀ ਸਾਂਝ ਕੇਂਦਰਾਂ ਦੇ ਮੈਂਬਰਾਂ ਵਲੋਂ ਵਿਸ਼ੇਸ਼ ਤੋਰ ਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ 26 ਨਵੰਬਰ ਨੂੰ ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਬਲਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਹਾਜਰ ਹੋਣਗੇ ਤੇ ਇੰਨਾਂ ਸੇਵਾਵਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਹੱਲ ਕੱਢਿਆ ਜਾਵੇਗਾ। ਇਸ ਮੋਕੇ ਦੀਪਕ ਸੂਰੀ, ਅਵਤਾਰ ਸਿੰਘ ਜਿਊਲਰਜ, ਤਰਸੇਮ ਸਿੰਘ ਚੰਗਿਆੜਾ, ਤਸਵੀਰ ਸਿੰਘ ਲਹੋਰੀਆ, ਨੰਬਰਦਾਰ ਰਾਜ ਕੁਮਾਰ ਕਾਕਾ, ਐਡਵੋਕੇਟ ਸੰਜੇ ਕੁਮਾਰ, ਡਾਕਟਰ ਹਰੀਸ਼, ਸਤੀਸ਼ ਕੁਮਾਰ, ਸਤਪਾਲ ਸਿੰਘ ਲੱਕੀ, ਸਤੀਸ਼ ਮੰਟੂ, ਬੀਬੀ ਬਲਵਿੰਦਰ ਕੌਰ ਸੰਧੂ, ਨਿਤੂ ਸੰਧੂ, ਅਮਿਤ ਰਾਏ ਆਦਿ ਮੌਜੂਦ ਸਨ।