Friday, May 23, 2025
Breaking News

ਅੱਜ ਤੋਂ ਚੋਥੀ ਜਮਾਤ ਤੱਕ ਸਾਰੇ ਸਕੂਲ ਤੇ ਆਂਗਣਵਾੜੀ ਕੇਂਦਰ ਰਹਿਣਗੇ ਬੰਦ

ਕਰੋਨਾ ਦੇ ਚੱਲਦਿਆਂ ਕਰਵਾਈ ਜਾ ਸਕਦੀ ਹੈ ਆਨਲਾਈਨ ਪੜਾਈ

ਪਠਾਨਕੋਟ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਮਾਮਲਿਆਂ ਵਿੱਚ ਵਾਧਾ ਹੋਣ ਕਰਕੇ ਜਿਲ੍ਹਾ ਪਠਾਨਕੋਟ ਲਈ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਜਿਲ੍ਹਾ ਪ੍ਰਸਾਸ਼ਨ ਨੇ ਜਨਤਾ ਨੂੰ ਇਹਨਾ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਅੱਜ ਜਿਲਾ ਨਿਵਾਸੀਆਂ ਦੇ ਆਨਲਾਈਨ ਰੂਬਰੂ ਹੁੰਦਿਆਂ ਕਿਹਾ ਕਿ ਪਿੱਛਲੇ ਦੋ ਸਾਲ ਬਹੁਤ ਹੀ ਚੁਨੌਤੀ ਪੂਰਨ ਰਹੇ ਸਨ।ਪਰ ਸਭਨਾਂ ਦੇ ਸਹਿਯੋਗ ਨਾਲ ਅਸੀਂ ਕਰੋਨਾਂ ਦੀ ਪਹਿਲੀ ਅਤੇ ਦੂਸਰੀ ਲਹਿਰ ‘ਤੇ ਜਿੱਤ ਪ੍ਰਾਪਤ ਕੀਤੀ ਸੀ।ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਨਵੇਂ ਸਾਲ ਵਿੱਚ ਪਹੁੰਚੇ ਹਾਂ ਤਾਂ ਇਸ ਬੀਮਾਰੀ ਨੇ ਫਿਰ ਤੋਂ ਦਸਤਕ ਦਿੱਤੀ ਹੈ।ਜਿਲ੍ਹੇ ‘ਚ ਕਰੋਨਾ ਪਾਜ਼ਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ।
                  ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਉਮੀਕਰੋਨ ਬਹੁਤ ਤੇਜ਼ੀ ਨਾਲ ਫੈਲਦਾ ਹੈ, ਭਾਵੇਂ ਕਿ ਇਸ ਦੀ ਗੰਭੀਰਤਾ ਘੱਟ ਹੈ ਅਤੇ ਹੁਣ ਤੱਕ ਪੰਜਾਬ ਵਿੱਚ ਦੋ ਮਾਮਲੇ ਹੀ ਸਾਹਮਣੇ ਆਏ ਹਨ।ਇਸ ਸਮੇਂ ਸਥਿਤੀ ਇਹ ਹੈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਤੀਸਰੀ ਲਹਿਰ ਨੂੰ ਰੋਕਿਆ ਜਾ ਸਕੇ।ਜਿਲ੍ਹਾ ਪ੍ਰਸਾਸਨ ਵਲੋਂ ਕਰੋਨਾ ਦੀ ਤੀਸਰੀ ਲਹਿਰ ‘ਤੇ ਜਿੱਤ ਪ੍ਰਾਪਤ ਕਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।ਸਿਵਲ ਹਸਪਤਾਲ ਵਿੱਚ 152 ਆਕਸੀਜਨ ਦੇ ਬੈਡ ਤਿਆਰ ਹਨ ਅਤੇ 72 ਹੋਰ ਤਿਆਰ ਕੀਤੇ ਜਾ ਰਹੇ ਹਨ।ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ ਦੋ ਦੇ 297 ਅਤੇ ਲੈਵਲ 3 ਦੇ 54 ਬੈਡ ਹਨ।ਸਿਵਲ ਹਸਪਤਾਲ ਵਿੱਚ ਵੀ ਆਕਸੀਜਨ ਪਲਾਟ ਤਿਆਰ ਕਰ ਲਿਆ ਗਿਆ ਹੈ ਅਤੇ ਸਾਰੇ ਬੈਡ ਆਕਸੀਜਨ ਪਲਾਟ ਨਾਲ ਕੁਨੈਕਟ ਕੀਤੇ ਗਏ ਹਨ।
                     ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨੂੰ ਦੇਖਦਿਆਂ ਹੋਇਆ ਅੱਜ ਤੋਂ ਜਿਲ੍ਹਾ ਪਠਾਨਕੋਟ ‘ਚ ਚੋਥੀ ਕਲਾਸ ਤੱਕ ਸਾਰੇ ਸਕੂਲ ਅਤੇ ਆਂਗਨਵਾੜੀ ਸੈਂਟਰ ਬੰਦ ਰਹਿਣਗੇ, ਚੋਥੀ ਕਲਾਸ ਤੱਕ ਕੇਵਲ ਆਨਲਾਈਨ ਕਲਾਸਾਂ ਰਾਹੀਂ ਪੜਾਈ ਜਾਂ ਹੋਰ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ।ਮਹਾਂਮਾਰੀ ਨੂੰ ਲੈ ਕੇ ਪਹਿਲਾ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਬਾਰ, ਸਿਨੇਮਾ, ਰੇਸਟੋਰੇਂਟ, ਕੋਚਿੰਗ ਸੈਂਟਰ, ਜਿਮ, ਮੋਲ, ਮਿਊਜੀਅਮ, ਸਪਾ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਨੂੰ ਕਰੋਨਾ ਤੋਂ ਬਚਾਓ ਲਈ ਪਹਿਲਾਂ ਦੋ ਡੋਜ ਲੱਗ ਗਈਆਂ ਹੋਣ ਜਾਂ ਕਰਮਚਾਰੀ ਨੂੰ ਚਾਰ ਹਫਤੇ ਪਹਿਲਾਂ ਪਹਿਲੀ ਡੋਜ਼ ਲੱਗੀ ਹੋਈ ਹੋਵੇ।ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਅਦਾਰਿਆਂ ਨੂੰ ਅਪੀਲ ਹੈ ਕਿ ਬੁੱਧਵਾਰ ਤੱਕ ਸਾਰੇ ਸਟਾਫ ਨੂੰ ਉਪਰੋਕਤ ਹਦਾਇਤਾਂ ਅਨੁਸਾਰ ਵੈਕਸੀਨੇਟਿਡ ਹੋਣਾ ਚਾਹੀਦਾ ਹੈ।ਜਿਸ ਸਟਾਫ ਨੂੰ ਵੈਕਸਿਨ ਨਹੀਂ ਲੱਗੀ ਤਰੁੰਤ ਵੈਕਸੀਨੇਟ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਿਲ੍ਹਾ ਪ੍ਰਸਾਸਨ ਵੱਲੋਂ ਉਪਰੋਕਤ ਅਦਾਰਿਆਂ ਚੋਂ ਚੈਕਿੰਗ ਕੀਤੀ ਜਾਵੇਗੀ।ਜਿਸ ਦੋਰਾਨ ਅਗਰ ਕੋਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਥੇ ਵੀ ਲੋਕਾਂ ਦੀ ਭੀੜ ਜਿਆਦਾ ਹੁੰਦਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਲੋਕਾਂ ਨੂੰ ਦੋ ਖੁਰਾਕਾਂ ਲੱਗੀਆਂ ਹੋਣ।
                         ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 15 ਜਨਵਰੀ ਤੋਂ ਸਾਰੀਆਂ ਜਨਤਕ ਸਥਾਨਾਂ ‘ਤੇ ਆਉਣ ਵਾਲੇ ਲੋਕਾਂ ਨੂੰ ਵੈਕਸੀਨੇਸਨ ਦੀ ਦੂਸਰੀ ਡੋਜ਼ ਲੱਗੀ ਹੋਈ ਹੋਵੇ।ਸਰਕਾਰੀ ਦਫਤਰਾਂ ‘ਚ ਵੀ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ ਜਿਸ ਨੂੰ ਕਰੋਨਾ ਤੋਂ ਬਚਾਓ ਲਈ ਦੋ ਖੁਰਾਕਾਂ ਲੱਗੀਆਂ ਹੋਣਗੀਆਂ।
                   15 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਵੀ ਵੈਕਸੀਨੇਟ ਕਰਨ ਲਈ ਜਿਲ੍ਹਾ ਪਠਾਨਕੋਟ ‘ਚ ਟੀਕਾਕਰਨ ਕੀਤਾ ਜਾ ਰਿਹਾ ਹੈ।ਜਿਲ੍ਹਾ ਪਠਾਨਕੋਟ ਦੇ ਵੈਟਨਰੀ ਹਸਪਤਾਲ ਨਜ਼ਦੀਕ ਸਿਵਲ ਹਸਪਤਾਲ, ਸੀ.ਐਚ.ਸੀ ਘਰੋਟਾ, ਸੀ.ਐਚ.ਸੀ ਨਰੋਟ ਜੈਮਲ ਸਿੰਘ, ਸੀ.ਐਚ.ਸੀ ਬੁੰਗਲ ਬੰਧਾਨੀ, ਰਣਜੀਤ ਸਾਗਰ ਡੈਮ ਹਸਪਤਾਲ ਅਤੇ ਰਾਧਾ ਸਵਾਮੀ ਸੰਤਸੰਗ ਘਰ ਪਠਾਨਕੋਟ ਵਿਖੇ 6 ਸਥਾਨਾਂ ‘ਤੇ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਵੈਕਸੀਨੇਟ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਫਿਰ ਤੋਂ ਮਾਸਕ ਪਾਉਣਾ ਜਰੂਰੀ ਕਰ ਦਿੱਤਾ ਗਿਆ ਹੈ।ਮਾਸਕ ਪਾ ਕੇ ਰੱਖਣ, ਹੱਥਾਂ ਨੂੰ ਸਾਬਣ ਨਾਲ ਬਾਰ ਬਾਰ ਧੋਣ ਅਤੇ ਸੈਨੀਟਾਈਜ਼ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਕਰ ਦਿੱਤੀ ਗਈ ਹੈ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …