Friday, August 28, 2026

ਅਮਨ ਅਰੋੜਾ ਦੀ ਅਗਵਾਈ ਹੇਠ ਐਡਵੋਕੇਟ ਸਿੱਧੂ ਸਾਥੀਆਂ ਸਮੇਤ ਆਪ ‘ਚ ਹੋਏ ਸ਼ਾਮਲ

ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਇਲਾਕੇ ਵਿਚ ਚੰਗਾ ਰਸੂਖ ਰੱਖਦੇ ਪਿੰਡ ਸ਼ੇਰੋਂ ਨਾਮੀ ਮੀਨੇ ਕੇ ਪਰਿਵਾਰ ਨਾਲ ਸੰਬੰਧਤ ਐਡਵੋਕੇਟ ਹਰਪ੍ਰੀਤ ਸਿੰਘਸਿੱਧੂ ਨੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ‘ਚ ਭਰੋਸਾ ਪ੍ਰਗਟ ਕਰਦਿਆਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ।ਐਡਵੋਕੇਟ ਸਿੱਧੂ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਨੇ ਦਹਾਕਿਆਂਬੱਧੀ ਰਾਜ ਕਰਨ ਦੇ ਬਾਵਜ਼ੂਦ ਵੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨਹੀਂ ਦੇ ਸਕੀਆਂ।ਰਾਜਨੀਤੀ ’ਚ ਪਸਰੇ ਘੁੱਪ ਹਨੇਰੇ ਵਿੱਚ ਆਮ ਆਦਮੀ ਪਾਰਟੀ ਆਸ ਦੀ ਰੌਸ਼ਨ ਕਿਰਨ ਵਾਂਗ ਵਿਖਾਈ ਦੇ ਰਹੀ ਹੈ।ਅਮਨ ਅਰੋੜਾ ਨੇ ਐਡਵੋਕੇਟ ਸਿੱਧੂ ਅਤੇ ਉਨਾਂ ਦੇ ਸਾਥੀਆਂ ਡਾ. ਨੀਰਜ਼ ਸ਼ਰਮਾ, ਬਸੰਤ ਸਿੰਘ ਸਿੱਧੂ, ਜਗਤਾਰ ਸਿੰਘ ਮਾਨ ਅਤੇ ਸ਼ਗਨ ਦਾ ਆਪ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਨਮਾਨ ਕੀਤਾ।
             ਇਸ ਮੌਕੇ ਮੁਖ਼ਤਿਆਰ ਸਿੰਘ ਸਿੱਧੂ, ਜਸ਼ ਸ਼ਰਮਾ, ਬਲਵਿੰਦਰ ਸਿੰਘ ਢਿੱਲੋਂ, ਚਿਤਵੰਤ ਸਿੰਘ, ਕੁਲਦੀਪ ਸਿੰਘ ਸਿੱਖ, ਰੈਂਟੂ ਸਿੰਘ, ਧੰਨਜੀਤ ਸ਼ਰਮਾ ਅਤੇ ਨਰੰਜਣ ਸਿੰਘ ਨੰਜੀ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …