Saturday, October 24, 2026

ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ 22 ਨੂੰ

PPN1611201407
ਅੰਮ੍ਰਿਤਸਰ, 19 ਨਵੰਬਰ (ਰੋਮਿਤ ਸ਼ਰਮਾ)- ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਿਛਲੇ ਵਰ੍ਹੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਪਤਨੀ ਸਮੇਤ ਵਿਛੋੜਾ ਦੇ ਗਏ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਕਰਵਾਇਆ ਜਾ ਰਿਹਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਪ੍ਰਾਪਤ ਸੂਚਨਾ ਮੁਤਾਬਿਕ ”ਤਲਵਿੰਦਰ ਸਿੰਘ ਦਾ ਪੰਜਾਬੀ ਸਾਹਿਤ ਤੇ ਭਾਸ਼ਾ ਵਿੱਚ ਯੋਗਦਾਨ” ਵਿਸ਼ੇ ਤੇ ਹੋਣ ਵਾਲਾ ਸਮਾਗਮ 22 ਨਵੰਬਰ ਸ਼ਨੀਵਾਰ ਦੁਪਹਿਰ 2:00 ਵਜੇ ਹੋਵੇਗਾ, ਜਿਸ ਵਿੱਚ ਡਾ. ਕਰਮਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਊਧਮ ਸਿੰਘ ਸ਼ਾਹੀ, ਡਾ. ਦਰਿਆ, ਡਾ. ਨਰੇਸ, ਡਾ. ਇਕਬਾਲ ਕੌਰ ਸੌਂਧ ਤਲਵਿੰਦਰ ਸਿੰਘ ਦੇ ਸਾਹਿਤਕ ਅਤੇ ਜਥੇਬੰਦਕ ਕਾਰਜਾਂ ਤੇ ਆਪੋ-ਆਪਣੀ ਰਾਏ ਪ੍ਰਗਟ ਕਰਨਗੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply