ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ) ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਸਾਲਾਨਾ ਰਾਸ਼ਟਰੀ ਕਲਾ ਪ੍ਰਦਰਸ਼ਨੀ 2014 ਦਾ ਜ਼ੋਰਦਾਰ ਆਗਾਜ਼ ਕੀਤਾ ਗਿਆ। ਇਸ 80 ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਵਿਚ ਪੂਰੇ ਦੇਸ਼ ਭਰ ਤੋ ਆਏ ਪ੍ਰਤੀਯੋਗੀ ਕਲਾਕਾਰਾਂ ਕੋਲੋਂ ਆਪਣੀ ਆਪਣੀ ਕਲਾਕ੍ਰਿਤੀਆਂ ਮੰਗਵਾਈਆਂ ਗਈਆਂ।ਇਸ ਵਿਚ ਕਰੀਬ 500 ਤੋਂ ਜ਼ਿਆਦਾ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਜਿੰਨ੍ਹਾ ਵਿਚੋਂ 250 ਨੂੰ ਪ੍ਰਦਰਸ਼ਨੀ ਦੇ ਲਈ ਚੁਣਿਆ ਗਿਆ।ਇਸ ਦੇ ਕੁੱਝ ਦਿਨਾਂ ਬਾਅਦ ਦੂਸਰਾ ਅਤੇ ਅੰਤਿਮ ਨਿਰਨਾਇਕ ਮੰਡਲ ਗਠਿਤ ਕੀਤਾ ਗਿਆ। ਜਿਸ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ”ਪਦਮਭੂਸ਼ਨ ਸ਼੍ਰੀ ਜਤਿਨ ਦਾਸ ਨੇ 250 ਕਲਾਕ੍ਰਿਤੀਆਂ ਵਿਚੋਂ ਸਿਰਫ 12 ਕਲਾਕ੍ਰਿਤੀਆਂ ਨੂੰ ਹੀ ਰਾਸ਼ਟਰੀ ਪੁਰਸਕਾਰ ਲਈ ਚੁਣਿਆ।ਇਹਨਾਂ 12 ਕਲਾਕ੍ਰਿਤੀਆਂ ਵਿਚ ਡਾ. ਲਲਿਤ ਗੋਪਾਲ ਪਰਾਸ਼ਰ ਦੀ ਡਰਾਇੰਗ ”ਪਲੇਇੰਗ ਸਪੀਡ ਨੂੰ ਵੀ ਜਗ੍ਹਾ ਮਿਲੀ ਹੈ।ਇਹ ਪੁਰਸਕਾਰ ਇਹਨਾਂ ਨੂੰ ਲਲਿਤ ਕਲਾ ਅਕੈਡਮੀ ਦੇ ਮੁੱਖੀ ਡਾ. ਕਲਿਆਣ ਕੁਮਾਰ ਚਕਰਵਰਤੀ ਨੇ ਆਪਣੇੇ ਕਰ ਕਮਲਾਂ ਨਾਲ ਪ੍ਰਦਾਨ ਕੀਤਾ। ਇਸ ਪ੍ਰਤਿਭਾਵਾਨ ਕਲਾਕਾਰ ਨੂੰ ਪਹਿਲੇ ਵੀ 6 ਰਾਸ਼ਟਰੀ ਪੁਰਸਕਾਰਾਂ ਅਤੇ 2 ਰਾਜਸੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਡਾ. ਲਲਿਤ ਗੋਪਾਲ ਮੌਜੂਦਾ ਬੀ ਕਾਲਜ ਅੰਮ੍ਰਿਤਸਰ ਦੇ ਡੀਜ਼ਾਇਨ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਦੇ ਅਹੁੱਦੇ ‘ਤੇ ਆਪਣੀਆਂ ਸੇਵਾਵਾ ਪ੍ਰਦਾਨ ਕਰ ਰਹੇ ਹਨ।ਇਸ ਮਹੱਤਵਪੂਰਨ ਸਫਲਤਾ ਲਈ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਕਾਮਰਾ ਨੇ ਇਹਨਾਂ ਨੂੰ ਜਿਤ ਦੀਆਂ ਬੁਲੰਦੀਆਂ ਛੁਹਣ ਦਾ ਅਸ਼ੀਰਵਾਦ ਦਿੱਤਾ।ਇਸ ਮੌਕੇ ਯੁਵਕ ਭਲਾਈ ਵਿਭਾਗ ਦੀ ਮੁੱਖੀ ਕੋਮਲ ਸੇਖੋਂ ਅਤੇ ਡਿਜ਼ਾਇਨ ਵਿਭਾਗ ਦੀ ਮੁੱਖੀ ਮਨਦੀਪ ਕੌਰ ਨੇ ਵੀ ਇਹਨਾਂ ਨੂੰ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …