Wednesday, September 30, 2026

ਪੰਜਾਬੀ ਲੇਖਕ ਲਖਬੀਰ ਸਿੰਘ ਕੋਹਾਲੀ ਦਾ ਦਿਹਾਂਤ

ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਉਘੇ ਕਮਿਊਨਿਸਟ ਆਗੂ ਕਾਮਰੇਡ ਤਾਰਾ ਸਿੰਘ ਕੋਹਾਲੀ ਦੇ ਪੁੱਤਰ ਅਤੇ “ਸਫ਼ਰ ਮੇਰੀ ਜ਼ਿੰਦਗੀ ਦਾ” ਤੇ “ਫ਼ਰਿਆਦੀ ਦਿਲ” ਨਾਮੀ ਦੋ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਮੈਂਬਰ ਲਖਵੀਰ ਸਿੰਘ ਕੋਹਾਲੀ ਦਾ ਲੰਬੀ ਬਿਮਾਰੀ ਉਪਰੰਤ ਅੱਜ ਦਿਹਾਂਤ ਹੋ ਗਿਆ।ਉਹ ਪਿੰਡ ਕੋਹਾਲੀ ਛੱਡ ਕੇ ਅਜਕਲ੍ਹ ਮਾਹਲ ਵਿਖੇ ਰਹਿ ਰਹੇ ਸਨ।ਬਹੁਤ ਨਿਮਰ ਸੁਭਾਅ ਦੇ ਮਾਲਕ ਲਖਵੀਰ ਕੋਹਾਲੀ ਨੇ ਆਪਣੀ ਜੀਵਨ ਕਥਾ ਦੀ ਪੁਸਤਕ ਵੀ ਤਿਆਰ ਕੀਤੀ ਸੀ।ਜਿਸ ਨੂੰ ਉਹ ਛਪਵਾਉਣ ਦੇ ਆਹਰ ਵਿੱਚ ਸਨ ਕਿ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ।ਜਿਸ ਕਰਕੇ ਉਹ ਪਿਛਲੇ ਇੱਕ ਸਾਲ ਤੋਂ ਘਰ ਵਿੱਚ ਹੀ ਰਹਿ ਕੇ ਅਤਪਣਾ ਇਲਾਜ਼ ਕਰਵਾ ਰਹੇ ਸਨ।ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
                  ਲਖਵੀਰ ਸਿੰਘ ਕੋਹਾਲੀ ਦੀ ਬੇਵਕਤੀ ਮੌਤ ‘ਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਔਲਖ, ਜਸਵਿੰਦਰ ਸਿੰਘ ਬੋਪਾਰਾਏ, ਗੁਰਬਾਜ ਸਿੰਘ ਤੋਲਾਨੰਗਲ, ਸਤਨਾਮ ਸਿੱਧੂ ਫਰੀਦਕੋਟੀ, ਰਸ਼ਪਿੰਦਰ ਗਿੱਲ, ਸੁਖਵੰਤ ਚੇਤਨਪੁਰੀ, ਗਿਆਨੀ ਪਿਆਰਾ ਸਿੰਘ ਜਾਚਕ, ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਆਦਿ ਨੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …