
ਅੰਮ੍ਰਿਤਸਰ, 20 ਨਵੰਬਰ (ਰੋਮਿਤ ਸ਼ਰਮਾ) – 1 ਪੰਜਾਬ ਬਟਾਲਿਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਆਰ. ਐਸ. ਬਾਠ ਦੇ ਦਿਸ਼ਾ ਨਿਰਦੇਸ਼ਾਂ ਮੇਤਾਬਕ ਪ੍ਰੇਮ ਆਸ਼ਰਮ ਸੀ. ਸੈਕ. ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਨਸ਼ਿਆਂ ਵਿਰੱਧ ਰੈਲੀ ਕੀਤੀ।ਸਕੂਲ ਦੇ ਪਿ੍ਰੰਸਿਪਲ ਪ੍ਰਦੀਪ ਸਰੀਨ ਨੇ ਰੈਲੀ ਦੀ ਅਗੁਆਈ ਕੀਤੀ ਤੇ ਸਭ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਦੱਸੇ।ਐਨ.ਸੀ.ਸੀ ਅਫਸਰ ਅਜੈ ਚੌਹਾਨ ਨੇ ਦੱਸਿਆ ਕਿ ਨਸ਼ੇ ਕਿਸ ਤਰਾਂ ਸ਼ਮਾਜ ਦੀਆਂ ਨੀਹਾਂ ਨੂੰ ਖੋਖਲਾਂ ਕਰ ਰਹੇ ਹਨ ਅਤੇ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਅਸੀ ਸਮਾਜ ਨੂੰ ਜਾਗਰੂਕ ਕਰੀਏ।ਇਹ ਰੈਲੀ ਬੇਰੀ ਗੇਟ, ਲੋਹਗੜ, ਹਾਥੀ ਗੇਟ ਹੁੰਦੀ ਹੋਈ ਸਕੂਲ ਵਾਪਿਸ ਪਹੁੰਚੀ । ਇਸ ਮੋਕੇ ਪਿ੍ਰੰਸਿਪਲ ਪ੍ਰਦੀਪ ਸਰੀਨ, ਐਨ.ਸੀ.ਸੀ ਅਫਸਰ ਅਜੈ ਚੌਹਾਨ, ਕਮਲਜੀਤ ਗੁਪਤਾ, ਜੀ. ਪੀ. ਸਿੰਘ, ਵਿਪਨ ਕੁਮਾਰ, ਰਿਸ਼ੀ ਕੱਦ, ਸੁਰੇਸ਼ ਸ਼ਾਸਤਰੀ, ਦੀਪਕ ਕੁਮਾਰ, ਅਸ਼ਵਨੀ ਕੁਮਾਰ ਆਦਿ ਮੋਜੂਦ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media