ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇੰਨ ਇੰਡਿਆ’ ਨਾਰੇ ਤੋ ਉਤਸਾਹਿਤ ਅਮੇਰੀਕਾ ਦੀ ਮੋਟਗੋਮਰੀ ਕਾਂਉਟੀ ਤੋ 40-ਮੈਬਰੀ ਪ੍ਰਤੀਨਿੱਧੀਮੰਡਲ ਭਾਰਤ ਵਿਖੇ ਪੁੱਜਾ। ਇਹ ਮੰਡਲ ਭਾਰਤ ਦੇ ਵੱਖ-ਵੱਖ ਜਗ੍ਹਾਂ ਵਿਖੇ ਵੱਖ-ਵੱਖ ਖੇਤਰਾਂ ਵਿਚ ਸਾਂਝੇਦਾਰੀ ਦੇ ਲਕਸ਼ ਨਾਲ ਆਇਆ।
ਅੱਜ ਇਥੇ ਸਥਾਨਕ ਅਮਨਦੀਪ ਹਸਪਤਾਲ ਵੱਲੋ ਆਯੋਜਿਤ ਕੀਤਾ ਗਿਆ ਇਕ ਖਾਸ ਪ੍ਰੋਗਰਾਮ ਵਿਚ ਅਮਰੀਕੀ ਪ੍ਰਤੀਨਿੱਧੀ ਮੰਡਲ ਨੇ ਸ਼ਹਿਰ ਦੀ ਵੱਡੀਆਂ ਹੱਸਤੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਰਾਜਨੇਤਾ, ਸਿੱਖਿਆਵਾਦੀ, ਕਾਰੋਬਾਰ, ਵਪਾਰ ਤੋ ਇਲਾਵਾ ਸੰਸਕ੍ਰਿਤਕ ਸਮੁਦਾਏ ਨਾਲ ਵੀ ਮੁਲਾਕਾਤ ਕੀਤੀ। ਅਮਰੀਕਾ ਤੋ ਆਏ ਸਮੁਦਾਏ ਵਿਚ ਸਰਕਾਰੀ, ਉਦਯੋਗਪਤੀ, ਕਲਾਕਾਰਾਂ ਤੋਂ ਇਲਾਵਾ ਤਕਰੀਬਨ 10-ਮੈਬਰੀ ਪ੍ਰਤਿਸ਼ਿਸ਼ਟ ਮੋਟਗੋਮਰੀ ਕਾਲੇਜ ਤੋ ਸਨ।
ਕਾਂਉਟੀ ਦੇ ਮੇਅਰ ਇਸ਼ਯਾ ਲੇਜਜਟ ਜਿਨ੍ਹਾਂ ਨੇ ਪ੍ਰਤੀਨਿੱਧੀਮੰਡਲ ਦੀ ਪ੍ਰਦਾਨਗੀ ਕੀਤੀ ਨੇ ਦੱਸਿਆ ਕਿ ਮੋਟਗੋਮਰੀ ਅਮੇਰੀਕਾ ਦੀ ਪੰਜ ਸਭ ਤੋ ਅਮੀਰ ਕਾਂਉਟੀਆਂ ਵਿਚੋ ਇੱਕ ਹੈ ਅਤੇ ਉਨ੍ਹਾਂ ਦਾ ਭਾਰਤ ਆਉਣ ਦਾ ਲਕਸ਼ ਬਹੁਸੰਖਯਕ ਹੈ।”ਇਸ ਵਿਚ ਵਪਾਰਿਕ ਸਬੰਧਾਂ ਅਤੇ ਹਿੱਸੇਦਾਰੀ ਤੋ ਇਲਾਵਾ ਸਹਿਯੋਗੀ ਵਪਾਰ, ਸਿੱਖਿਆ ਸ਼ਾਸਤਰੀ, ਸੰਸਕ੍ਰਿਤਕ ਖੇਤਰਾਂ ਵਿਚ ਅਦਾਨ-ਪ੍ਰਦਾਨ ਦੀ ਉਮੀਦ ਤੇ ਆਏ ਹਨ।”
ਮੰਡਲ ਦੇ ਮੁਖੀ ਡਾ. ਸੁਧੀਰ ਸੇਖਸਰਿਆ ਨੇ ਦੱਸਿਆ ਕਿ ਮਹਾਨਗਰ ਵਿਚ ਉਨ੍ਹਾਂ ਨੂੰ ਬਾਇਓਟੈਕਨੋਲੌਜੀ ਤੋ ਇਲਾਵਾ ਖੇਤੀ ਅਤੇ ਉਦਯੋਗ ਦੇ ਖੇਤਰਾਂ ਵਿਚ ਸਭ ਤੋ ਜਿਆਦਾ ਆਸ ਹੈ। ਉਨ੍ਹਾਂ ਅਗੇ ਕਿਹਾ ਕਿ ਮੋਟਗੋਮਰੀ ਵਿਚ ਅਮੇਰੀਕੀ ਰਾਸ਼ਟਰੀਯ ਦੀ ਸਭ ਤੋ ਸ਼ਕਤੀਸ਼ਾਲੀ ਸਰਕਾਰੀ ਏਜੰਸੀਆਂ ਦੇ ਦਫਤਰ ਜਿਵੇ ਕਿ ਰਾਸ਼ਟਰੀਯ ਸਿਹਤ ਸੰਸਥਾ, ਰਾਸ਼ਟਰੀ ਅਤੇ ਖਾਦ ਦਵਾ ਪ੍ਰਸ਼ਾਸਨ, ਰਾਸ਼ਟਰੀਯ ਸਮੁੰਦਰੀ ਅਤੇ ਵਾਯੂਮੰਡਲੀਯ ਪ੍ਰਸ਼ਾਸਨ ਇਸ ਕਾਂਉਟੀ ਵਿਚ ਹਨ ਇਸ ਲਈ ਸਿੱਖਿਆ ਦੇ ਖੇਤਰ ਵਿਚ ਅਨੋਖੀ ਵਪਾਰਿਕ ਸਕੂਲ ਸੰਸਕ੍ਰਤੀ ਹੈ ਜਿਸ ਨਾਲ ਭਾਰਤ ਵਿਚ ਸਿੱਖਿਆ ਖੇਤਰ ਵਿਚ ਨਵੀਆਂ-ਨਵੀਆਂ ਰਾਹਾਂ ਵਿਚ ਸਿੱਖਿਆ ਦਿਤੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਟਗੋਮਰੀ ਵਿਚ ਸਿੱਖ ਅਤੇ ਪੰਜਾਬ ਆਬਾਦੀ ਪ੍ਰਭਾਵਸ਼ਾਲੀ ਹੋਣ ਨਾਲ ਟੀਮ ਦਾ ਮਕਸਦ ਰਿਸ਼ਤੇ ਮਜ਼ਬੂਤ ਕਰਨਾ ਅਤੇ ਉਨ੍ਹਾਂ ‘ਚ ਵਾਧਾ ਕਰਣ ਦੇ ਲਈ ਆਰਥਿਕ ਸਿੱਖਿਆ ਅਤੇ ਸੰਸਕ੍ਰਿਤਕ ਆਦਾਨ-ਪ੍ਰਦਾਨ ਦੇ ਮੌਕੇ ਲੱਭਣਾਂ ਵੀ ਹੈ।
ਇਸ ਮੌਕੇ ਤੇ ਅਮਰੀਕੀ ਅਤੇ ਮਹਾਨਗਰ ਦੇ ਉਦਯੋਗਪਤਿਆਂ, ਸਰਕਾਰੀ ਨੁਮਾਇੰਦਿਆਂ, ਸਿੱਖਿਆਵਿਦਾਂ, ਸੰਸਕ੍ਰਿਤਕ ਹੱਸਤੀਆਂ ਆਦਿ ਦੇ ਨਾਲ ਸਹਿਯੋਗਾਤਮਕ ਨਕਸ਼ਾ ਤਿਆਰ ਕੀਤਾ ਗਿਆ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਕੌਸ਼ਲ ਵਿਕਾਸ ਦੇ ਸੰਬੰਧ ਵਿਚ ਗਲਬਾਤ ਹੋਈ।
ਇਸ ਪ੍ਰੋਗਰਾਮ ਦੇ ਆਰੰਭ ਵਿਚ ਚੀਫ ਪਾਰਲੀਆਮੈਨ ਸੈਕਟਰੀ ਸਿੱਖਿਆ ਪੰਜਾਬ ਸ੍ਰੀ ਇੰਦਰਬੀਰ ਸਿੰਘ ਬੁਲਾਰਿਆ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਦਕਿ ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ ਦੇ ਨਾਲ ਡਾ. ਰਵੀ ਮਹਾਜਨ ਨੇ ਗਰਮਜੋਸ਼ੀ ਨਾਲ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਮਹਾਨਗਰ ਦੇ ਮੇਅਰ ਬਖ਼ਸ਼ੀ ਰਾਮ ਅਰੋੜਾ, ਡੀ.ਸੀ. ਰਵੀ ਭਗਤ, ਸ੍ਰੀ ਇਸ਼ਰ ਚੰਦ ਸ਼ਰਮਾਂ ਆਈ.ਜੀ. ਬਾਰਡਰ ਰੇਜ਼, ਸ੍ਰੀ ਜੇ.ਐਸ. ਔਲਖ ਪੁਲਿਸ ਕਮਿਸ਼ਨਰ, ਸ੍ਰੀ ਆਰ.ਐਮ. ਚੀਨਾ ਵਾਇਸ ਪ੍ਰਧਾਨ ਭਾਜਪਾ ਆਦਿ ਸਨ।
ਸਿੱਖਿਆਵਾਦਾਂ ਵਿਚ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵੀ.ਸੀ. ਰਜਨੀਸ਼ ਅਰੋੜਾ, ਡਾ. ਗੀਤਾ ਸ਼ਰਮਾਂ ਨਿਰਦੇਸ਼ਕ ਪ੍ਰਧਾਨ ਐਸ.ਜੀ.ਆਰ.ਡੀ.ਆਈ.ਐਮ.ਐਸ.ਆਰ., ਨੀਲਮ ਕਾਮਰਾ ਡੀ.ਏ.ਵੀ. ਮਹਿਲਾ ਕਾਲੇਜ, ਸੁਖਬੀਰ ਕੌਰ ਮਾਹਲ ਪ੍ਰਿੰਸੀਪਲ ਖਾਲਸਾ ਕਾਲੇਜ ਫਾਰ ਵੂਮੇਨ, ਸ੍ਰੀ ਅਮਿਤ ਸ਼ਰਮਾਂ ਪ੍ਰਧਾਨ ਅੰਮ੍ਰਿਤਸਰ ਇੰਜੀਨੀਰਿੰਗ ਐਡ ਟੈਕਨਾਲੌਜੀ।
ਵਪਾਰੀਆਂ ਵਿਚ ਸ਼੍ਰੀ ਬ੍ਰਿਜ਼ ਮੋਹਨ ਖੰਨਾ ਪ੍ਰਧਾਨ ਖੰਨਾ ਪੇਪਰ ਮਿਲ, ਸ੍ਰੀ ਆਰ.ਕੇ. ਖੰਨਾ ਸਵਦੇਸ਼ੀ ਵੂਲਨ ਮਿਲਜ਼, ਸ੍ਰੀ ਕਮਲ ਡਾਲਮਿਯਾ ਪ੍ਰਧਾਨ ਡਾਲਮਿਆ ਚੈਰੀਟੇਬਲ ਟਰਸਟ, ਸ੍ਰੀ ਡੀ.ਪੀ. ਸਿੰਘ ਪ੍ਰਧਾਨ ਟੀ.ਕੇ. ਰਬੜ ਇੰਡਸਟਰੀਜ।
ਸੰਸਕ੍ਰਿਤਕ ਪ੍ਰਤੀਮੰਡਲ ਵਿਚ ਮੰਚ ਰੰਗਮੰਚ ਦੇ ਸ੍ਰੀ ਕੇਵਲ ਧਾਲੀਵਾਲ, ਪੰਜਾਬ ਨਾਟਸ਼ਾਲਾ ਦੇ ਜਤਿੰਦਰ ਬਰਾੜ ਆਦਿ ਸਨ। ਅਮਰੀਕੀ ਟੀਮ ਭਾਰਤ ਵਿਚ ਹੈਦਰਾਬਾਦ, ਰਾਏਪੁਰ, ਦਿੱਲੀ, ਆਗਰਾ, ਮੁੰਬਈ ਅਤੇ ਬੰਗਲੁਰੂ ਦਾ ਦੌਰਾ ਕਰਣਗੇ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …