Saturday, September 12, 2026

ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ – ਮਾਨ

Charandev Singh Maan ADC. FZKਫਾਜਿਲਕਾ, 20 ਨਵੰਬਰ (ਵਿਨੀਤ ਅਰੋੜਾ) – ਖਪਤਕਾਰ ਸੁਰੱਖਿਆ ਕੌਂਸਲ ਜਿਲ੍ਹਾ ਫਾਜਿਲਕਾ ਦੇ ਮੈਂਬਰਾਂ ਦੀ ਇਕ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਖਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹਲ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ। ਮੀਟਿੰਗ ਵਿਚ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਫਾਜਿਲਕਾ ਸ਼੍ਰੀ ਸੁਖਜਿੰਦਰ ਸਿੰਘ ਨੇ ਖਪਤਕਾਰ  ਦਾ ਮਤਲਬ ਅਤੇ ਉਸ ਲਈ ਬਣਾਏ ਕਾਨੂਨ ਬਾਰੇ ਜਾਣੂ ਕਰਵਾਇਆ । ਸ਼੍ਰੀ ਵਿਕਾਸ ਬਤਰਾ ਸਹਾਇਕ ਖੁਰਾਕ ਸਪਲਾਈ ਅਫਸਰ, ਅਬੋਹਰ ਵੱਲੋਂ ਖਪਤਕਾਰਾਂ ਦੇ ਅਧਿਕਾਰਾਂ ਬਾਰੇ ਦੱਸਿਆ ਗਿਆ । ਮੀਟਿੰਗ ਵਿਚ ਖਪਤਕਾਰ ਸੁਰੱਖਿਆ ਕੌਂਸਲ ਦੇ ਮੈਂਬਰ ਸ਼੍ਰੀ ਹਨੂੰਮਾਨ ਦਾਸ ਗੋਇਲ ਅਤੇ ਪ੍ਰਦੀਪ ਪੈੜੀਵਾਲ ਵੱਲੋਂ ਰੋਜਾਨਾ ਜਿੰਦਗੀ ਵਿਚ ਸਾਹਮਣੇ ਆ ਰਹੀਆਂ ਮੁਸ਼ਕਿਲਾਂ ਤੇ ਚਾਨਣਾ ਪਾਇਆ ਗਆ । ਸ੍ਰੀ ਪ੍ਰਦੀਪ ਪੈੜੀਵਾਲ ਵੱਲੋਂ ਸਕੂਲ ਦੀਆਂ ਕੰਟੀਨਾਂ ਵਿਚ ਵੇਚੇ ਜਾ ਰਹੇ ਮਾੜੀ ਕੁਆਲਟੀ ਦੇ ਖਾਧ ਪਦਾਰਥਾਂ ਬਾਰੇ, ਵਪਾਰੀਆਂ ਨੂੰ ਟੈਕਸ ਭਰਨ ਸਮੇਂ ਪਰੇਸ਼ਾਨੀ ਤੋਂ ਬਚਣ ਲਈ ਬੈਂਕਾਂ ਵਿਚ ਵਧੇਰੇ ਕਾਉਂਟਰ ਖੋਲਣ ਲਈ, ਸ਼ਹਿਰ ਵਿਚ ਰਿਹਾਇਸ਼ੀ ਇਲਾਕਿਆਂ ਵਿਚੋਂ ਕਣਕ ਦੀ ਲੋਡਿੰਗ ਸਮੇਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਸਬੰਧੀ, ਗੈਸ ਏਜੰਸੀਆਂ ਵੱਲੋਂ ਸਮੇ ਸਿਰ ਸਿਲੰਡਰ ਨਾ ਬੁੱਕ ਕਰਨ ਸਬੰਧੀ ਅਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਰਾਸ਼ਨ ਕਾਰਡਾਂ ਨੂੰ ਖਤਮ ਕੀਤੇ ਜਾਣ ਸਬੰਧੀ ਲੋਕਾਂ ਵਿਚ ਜਾਗ੍ਰਿਤੀ ਲਿਆਉਣ ਅਤੇ ਬਿਜਲੀ ਦੇ ਬਿੱਲ ਗਲਤ ਆਉਣ ਆਦਿ ਸਮੱਸਿਆਵਾਂ ਵੱਲ ਧਿਆਨ ਦੇਂਦੇ ਹੋਏ ਦੂਰ ਕਰਵਾਉਣ ਬਾਰੇ ਕਿਹਾ ਗਿਆ। ਸ਼੍ਰੀ ਹਨੂਮਾਨ ਦਾਸ ਗੋਇਲ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਇਕ ਏ.ਟੀ.ਐਮ. ਮਸ਼ੀਨ ਲਗਾਉਣ ਅਤੇ ਲਾਈਨ ਪਾਰ ਨਵੀਂ ਅਬਾਦੀ ਖੇਤਰ ਵਿਚ ਘੱਟੋ ਘੱਟ ਇਕ ਬੈਂਕ ਖੋਲਣ ਸਬੰਧੀ ਮੰਗ ਕੀਤੀ ਗਈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਿਚਾਰਦੇ ਹੋਏ ਸ. ਮਾਨ ਨੇ ਮੌਕੇ ਤੇ ਹਾਜਰ ਵਿਭਾਗ ਮੁੱਖੀਆਂ ਨੂੰ ਖੁੱਦ ਨਿਜੀ ਧਿਆਨ ਦੇ ਕੇ ਸਮੱਸਿਆਵਾਂ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਹੀ ਖਪਤਕਾਰ ਸੁਰੱਖਿਆ ਕਾਨੂੰਨ ਦਾ ਮੰਤਵ ਪੂਰਾ ਨਹੀਂ ਹੋ ਪਾ ਰਿਹਾ। ਮੀਟਿੰਗ ਵਿਚ ਖੁਰਾਕ ਸਪਲਾਈ ਅਫਸਰ ਸ਼੍ਰੀ ਹਿਮਾਂਸ਼ੂ ਕੁੱਕੜ, ਜਿਲ੍ਹਾ ਟਰਾਂਸਪੋਰਟ ਅਧਿਕਾਰੀ, ਕਰ ਵਿਭਾਗ, ਪੁਲਿਸ ਵਿਭਾਗ, ਬੀਮਾ ਕੰਪਨੀਆਂ, ਬੈਕਿੰਗ ਅਤੇ ਸਿਹਤ ਵਿਭਾਗ ਤੋਂ ਇਲਾਵਾ ਹੋਰ ਕਈ ਵਿਭਾਗਾਂ ਦੇ ਮੁੱਖੀ ਵੀ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply