Sunday, April 27, 2025

ਸਫਲਤਾ ਦਾ ਸਕਸੈਸ ਅਕੈਡਮੀ ਵੱਲੋਂ ਤੀਸਰਾ ਗ੍ਰੈਂਡ ਗਰਾਮਰ ਟੈਸਟ ਸਫਲਤਾਪੂਰਵਕ ਹੋਇਆ ਸਮਪੰਨ

ਟੈਸਟ ਵਿਚ ਤਿੰਨ ਜਿਲਿਆ ਤੋਂ ਇਲਾਵਾ ਕਰੀਬ ਅੱਧਾਂ ਦਰਜ਼ਨ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਇਕ ਵਾਰ ਫੇਰ ਤੋ ਇਸ ਗ੍ਰਾਮਰ ਟੈਸਟ ਨੇ ਪੰਜਾਬ ਵਿੱਚ ਰੱਚਿਆ ਇਤਹਾਸ

PPN2011201409

ਅੰਮ੍ਰਿਤਸਰ, 20 ਨਵੰਬਰ (ਵਿਨੀਤ ਅਰੌੜਾ) – ਸਫਲਤਾ ਦਾ ਸਕਸੈਸ ਇੰਗਲਿਸ਼ ਅਕੈਡਮੀ ਵੱਲੋਂ ਤੀਸਰਾ ਗਰਾਮਰ ਦਾ ਮਹਾਕੁੰਭ ਸਫਲਤਾਪੂਰਵਕ ਨੇਪਰੇ ਚੜਿਆ। ਇਸ ਮੌਕੇ ਜਿਲਾ ਫਾਜ਼ਿਲਕਾ ਦੇ ਨਾਲ-ਨਾਲ ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਤੋਂ ਇਲਾਵਾ ਹੋਰਨਾਂ ਲਾਗਲੇ ਸ਼ਹਿਰਾਂ ਅਤੇ ਪਿੰਡਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਐਮਆਰ ਕਾਲਜ ਵਿਚ ਹੋਏ ਇਸ ਟੈਸਟ ਵਿਚ ਲਗਪਗ 1500 ਤੋਂ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਜਾਣਕਾਰੀ ਦਿੰਿਦਆਂ ਅਕੈਡਮੀ ਦੇ ਡਾਇਰੈਕਟਰ ਵਿਨੀਤ ਕੁਮਾਰ ਅਰੋੜਾ ਨੇ ਦੱਸਿਆ ਕਿ ਤੀਸਰੇ ਗ੍ਰੈਂਡ ਗਰਾਮਰ ਦੇ ਟੈਸਟ ਵਿਚ ਫਾਜਿਲਕਾਂ, ਜਲਾਲਾਬਾਦ, ਅਬੋਹਰ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਨਾਲ ਲੱਗਦੇ ਪਿੰਡਾਂ ਦੇ ਕਰੀਬ 15 ਸੋ ਤੋਂ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੈਸਟ ਨੂੰ ਲੈਕੇ ਵਿਦਿਆਰਥੀਆਂ ਵਿਚ ਕਾਫੀ ਵੱਡੇ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਵਿਨੀਤ ਅਰੋੜਾ ਨੇ ਦੱਸਿਆ ਕਿ ਇਸ ਟੈਸਟ ਵਿਚ ਸੀਨੀਅਰ ਤੇ ਜੂਨੀਅਰ ਦੋ ਕੈਟਾਗਰੀਆ ਬਣਾਈਆਂ ਗਈਆ ਸਨ। ਜਿਸ ਵਿਚ ਜੂਨੀਅਰ ਕੈਟਾਗਰੀ ਵਿਚ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਅਤੇ ਸੀਨੀਅਰ ਕੈਟਾਗਰੀ ਵਿਚ 12ਵੀਂ ਪਾਸ ਕਰ ਚੁੱਕੇ ਕਿਸੇ ਵੀ ਪੱਧਰ ਦੇ ਵਿਦਿਆਰਥੀਆਂ ਨੇ ਓਪਨ ਕੈਟਾਗਰੀਆਂ ਵਿਚ ਭਾਗ ਲਿਆ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇੰਗਲਿਸ਼ ਗ੍ਰਾਮਰ ਨਾਲ ਜੋੜਨ ਦੇ ਆਉਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮਕਸਦ ਨਾਲ ਇਹ ਟੈਸਟ ਕਰਵਾਇਆ ਗਿਆ ਸੀ। ਅਕੈਡਮੀ ਪ੍ਰਿੰਸੀਪਲ ਮੈਡਮ ਸੀਮਾ ਅਰੋੜਾ ਨੇ ਦੱਸਿਆ ਕਿ ਇਸ ਟੈਸਟ ਦਾ ਨਤੀਜਾ 30 ਨਵੰਬਰ ਨੂੰ ਸਰਕਾਰੀ ਐਮਆਰ ਕਾਲਜ ਵਿਖੇ ਹੀ ਕੱਢਿਆ ਜਾਵੇਗਾ ਅਤੇ ਪਹਿਲੇ 50 ਜੇਤੂਆਂ ਨੂੰ ਪ੍ਰੋਤਸਾਹਨ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਨਗਦ ਤੇ ਹੋਰਨਾਂ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਕਾਲਜ ਵਿਚ ਸਖਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਤੇ ਟੈਸਟ ਸਫਲਤਾਪੂਰਵਕ ਕਰਵਾਇਆ ਗਿਆ। ਵਿਦਿਆਰਥੀਆਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਆਪਣੇ ਤਰੀਕੇ ਦੇ ਇਸ ਅਨੋਖੇ ਟੈਸਟ ਦਾ ਉਨਾਂ ਵਿਚ ਕਾਫੀ ਉਤਸ਼ਾਹ ਹੈ, ਕਿਉਂਕਿ ਮੈਥ, ਸਾਇਸ, ਕੰਪਿੳਟਰ ਆਦੀ ਹੋਰ ਟੈਸਟ ਦਾ ਕਾਫੀ ਹੁੰਦੇ ਹਨ ਪਰ ਇੰਗਲਿਸ਼ ਦਾ ਇਹ ਟੈਸਟ ਪਹਿਲਾਂ ਕਦੇ ਵੀ ਅਤੇ ਕਿਤੇ ਵੀ ਨਹੀਂ ਹੋਇਆ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਉਨਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਇੰਗਲਿਸ਼ ਸੰਬੰਧੀ ਕਾਫੀ ਸਮੱਸਿਆ ਆਉਂਦੀ ਹੈ, ਜੋ ਇਸ ਟੈਸਟ ਰਾਹੀਂ ਦੂਰ ਹੋ ਰਹੀ ਹੈ ਅਤੇ ਉਂਨਾਂਨੂੰ ਇੰਗਲਿਸ਼ ਗ੍ਰਾਮਰ ਬਾਰੇ ਕਾਫੀ ਕੁਙ ਨਵਾਂ ਸਿਖਨ ਨੂੰ ਮਿਲੇਆ ਹੈ । ਇਸ ਮੌਕੇ ਸੁਨੀਲ ਕਸ਼ਿਅਪ, ਮੈਡਮ ਨੀਲਮ, ਮੈਡਮ ਨੈਂਸੀ ਭਠੇਜਾ, ਮੈਡਮ ਪਿ੍ਰੰਕਾ, ਸੰਦੀਪ ਚੁੱਘ, ਮਨੂੰ ਛਾਬੜਾ, ਪੰਕਜ਼, ਸੁਰਿੰਦਰ ਕੰਬੋਜ, ਸੈਂਟਸ ਪਬਲਿਕ ਸਕੂਲ, ਸੰਤ ਕਬੀਰ ਕਾਲਜ, ਗਾਡਵਿਨ ਪਬਲਿਕ ਸਕੂਲ ਘੱਲੂ, ਹੋਲੀ ਹਾਰਟ ਡੇਅ ਬੋਰਡਿੰਗ, ਸਰਵਹਿਤਕਾਰੀ ਵਿਦਿਆ ਮੰਦਰ, ਐਸਕੇਬੀਡੀਏਵੀ ਸਕੂਲ ਆਦਿ ਨੇ ਪੂਰਨ ਸਹਿਯੋਗ ਦਿਤਾ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply