Monday, September 14, 2026

ਚੋਣ ਕਮਿਸ਼ਨ ਵਲੋਂ ਲਿਆਕਤ ਅਲੀ ਅਫਾਕੀ ਅਤੇ ਸੁਭਾਸ਼ ਚੰਦਰਾ ਖਰਚਾ ਆਬਜ਼ਰਵਰ ਤਾਇਨਾਤ

ਜਾਰੀ ਕੀਤੇ ਮੋਬਾਇਲ ਨੰਬਰਾਂ ‘ਤੇ ਚੋਣ ਖਰਚਿਆਂ ਬਾਰੇ ਕੋਈ ਵੀ ਨਾਗਰਿਕ ਕਰ ਸਕਦਾ ਹੈ ਸੰਪਰਕ

ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਜ਼ਿਲਾ ਸੰਗਰੂਰ ਅੰਦਰ ਪੈਂਦੇ 5 ਵਿਧਾਨ ਸਭਾ ਹਲਕਿਆਂ ਵਿੱਚ ਸਿਆਸੀ ਪਾਰਟੀਆਂ ਅਤੇ ਵੱਖ-ਵੱਖ ਉਮੀਦਵਾਰਾਂ ਦੀਆਂ ਖਰਚਿਆਂ ਨਾਲ ਸਬੰਧਤ ਚੋਣ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਦੀ ਤਰਫੋਂ 2 ਖਰਚਾ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ।ਜ਼ਿਲਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜ਼ਿਲੇ ਦੇ ਵਿਧਾਨ ਸਭਾ ਹਲਕਾ 99-ਲਹਿਰਾ, 100-ਦਿੜਬਾ ਅਤੇ 101-ਸੁਨਾਮ ਵਿਖੇ ਹੋਣ ਵਾਲੇ ਚੋਣ ਖਰਚਿਆਂ ’ਤੇ ਨਜ਼ਰ ਰੱਖਣ ਲਈ ਆਈ.ਆਰ.ਐਸ ਅਧਿਕਾਰੀ ਲਿਆਕਤ ਅਲੀ ਅਫ਼ਾਕੀ ਨੂੰ ਖਰਚਾ ਅਬਜ਼ਰਵਰ ਤਾਇਨਾਤ ਕੀਤਾ ਗਿਆ ਹੈ ਅਤੇ ਜਿਨਾਂ ਦਾ ਮੋਬਾਇਲ ਨੰਬਰ 70094-66718 ਹੈ।ਉਨਾਂ ਦੱਸਿਆ ਕਿ ਆਈ.ਸੀ.ਏ.ਐਸ ਅਧਿਕਾਰੀ ਸੁਭਾਸ਼ ਚੰਦਰਾ ਵਲੋਂ ਖਰਚਾ ਆਬਜਰਵਰ ਵਜੋਂ ਵਿਧਾਨ ਸਭਾ ਹਲਕਿਆਂ 107-ਧੂਰੀ ਅਤੇ 108-ਸੰਗਰੂਰ ਵਿਖੇ ਹੋਣ ਵਾਲੇ ਚੋਣ ਖਰਚਿਆਂ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 70094-66470 ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦਾ ਕੋਈ ਵੀ ਨਾਗਰਿਕ, ਸਿਆਸੀ ਪਾਰਟੀ ਜਾਂ ਉਮੀਦਵਾਰ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …