Friday, October 16, 2026

ਏ.ਡੀ.ਸੀ.ਪੀ ਸ਼ਹਿਰੀ-1 ਵਲੋਂ ਫਲੈਗ ਮਾਰਚ ਤੇ ਸਪੈਸ਼ਲ ਨਾਕਾਬੰਦੀ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਦੀਆਂ ਹਦਾਇਤਾਂ ਅਤੇੇ ਡੀ.ਸੀ.ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਦੇ ਦਿਸ਼ਾਂ ਨਿਰਦੇਸ਼ਾ ਪਰ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਜੋਨ ਨੰਬਰ-1 ਦੇ ਏ.ਡੀ.ਸੀ.ਪੀ ਸ਼ਹਿਰੀ-1 ਨਵਜੋਤ ਸਿੰਘ ਦੀ ਅਗਵਾਈ ਹੇਠ ਏ.ਸੀ.ਪੀ ਸਾਉਥ ਰਵਿੰਦਰ ਸਿੰਘ, ਥਾਣਾ ਮੁਖੀ ਸੀ ਡਵੀਜ਼ਨ, ਸੁਲਤਾਨਵਿੰਡ ਸਮੇਤ ਪੰਜਾਬ ਪੁਲਿਸ ਦੇ ਕਮਾਂਡੋ ਅਤੇ ਪੈਰਾਮਿਲਟਰੀ ਫੋਰਸ ਵਲੋਂ ਜੋਨ-1 ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਹ ਫਲੈਗ ਮਾਰਚ ਸੁਲਤਾਨਵਿੰਡ ਗੇਟ ਤੋਂ ਹੁੰਦੇ ਹੋਏ ਸੁਲਤਾਨਵਿੰਡ ਪਿੰਡ, ਕੋਟ ਮਿੱਤ ਸਿੰਘ, ਚਾਟੀਵਿੰਡ ਗੇਟ, ਗੁਜ਼ਰਪੁਰਾ, ਦਾਣਾ ਮੰਡੀ ਪੁੱਜਾ।ਇਸੇ ਤਰ੍ਹਾਂ ਹੋਰ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਜਾਵੇਗਾ।
                ਇਸ ਤੋਂ ਇਲਾਵਾ ਜ਼ੋਨ ਨੰਬਰ 1, 2 ਤੇ 3 ਦੇ ਬਾਹਰਵਾਰ ਅਤੇ ਅੰਦਰੂਨੀ ਇਲਾਕਿਆਂ ਦੇ ਨਾਕਾ ਪੁਆਇੰਟਾਂ ‘ਤੇ ਹਲਕਾ ਅਧਿਕਾਰੀ, ਮੁੱਖ ਅਫ਼ਸਰ ਥਾਣਾ, ਚੋਕੀ ਇੰਚਾਰਜ਼ਾਂ, ਸਮੇਤ ਪੁਲਿਸ ਫੋਰਸ ਅਤੇ ਪੈਰਾਮਿਲਟਰੀ ਫੋਰਸ ਵਲੋਂ ਸਪੈਸ਼ਲ ਨਾਕਾਬੰਦੀ ਕਰਕੇ ਬੜੀ ਬਾਰੀਕੀ ਨਾਲ ਵਾਹਣਾਂ ਦੀ ਚੈਕਿੰਗ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …