Wednesday, August 26, 2026

ਜ਼ਿੰਦਾ ਪਹਿਲਵਾਨ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ

ਅੰਮ੍ਰਿਤਸਰ, (ਸੁਖਬੀਰ ਸਿੰਘ ) – ਅਖਿਲ ਵਾਲਮੀਕੀ ਧਰਮ ਸਮਾਜ (ਅਵਾਧਸ) ਜ਼ਿਲਾ ਅੰਮ੍ਰਿਤਸਰ ਚੇਅਰਮੈਨ ਰਜਿੰਦਰ ਕੁਮਾਰ ਉਰਫ ਜ਼ਿੰਦਾ ਪਹਿਲਵਾਨ ਵਲੋਂ ਹਲਕਾ ਦੱਖਣੀ ਦੇ ਵਾਲਮੀਕ ਗੇਟ ਭਗਤਾਂਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵਿਸ਼ਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਤਲਬੀਰ ਸਿੰਘ ਗਿੱਲ ਨੇ ਰਜਿੰਦਰ ਕੁਮਾਰ ਜ਼ਿੰਦਾ ਪਹਿਲਵਾਨ ਅਤੇ ਉਸ ਦੇ ਕਾਂਗਰਸੀ ਸਾਥੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ।ਤਲਬੀਰ ਗਿਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਵਿਚ ਜਦ ਵੀ ਅਕਾਲੀ ਦਲ ਦੀ ਸਰਕਾਰ ਬਣੀ, ਵਾਲਮੀਕੀ ਸਮਾਜ ਨੂੰ ਪੂਰਾ ਮਾਣ ਤੇ ਸਤਿਕਾਰ ਅਤੇ ਬਣਦੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ।ਰਜਿੰਦਰ ਕੁਮਾਰ ਜ਼ਿੰਦਾ, ਅਵਿਨਾਸ਼ ਮੱਟੂ ਅਤੇ ਮੁਹੱਲਾ ਨਿਵਾਸੀਆਂ ਨੇ ਤਲਬੀਰ ਗਿੱਲ ਨੂੰ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦਿਆਇਆ ਕਿ ਉਹ ਤਲਬੀਰ ਗਿੱਲ ਨਾਲ ਚੱਟਾਨ ਵਾਂਗ ਖੜੇ ਹਨ।
                 ਇਸ ਮੌਕੇ ਮਨਜਿੰਦਰ ਸਿੰਘ, ਸੂਫੀ ਸਿੰਗਰ ਗਿੱਲ ਬ੍ਰਦਰਜ਼, ਅਵਿਨਾਸ਼ ਮੱਟੂ, ਵਿੱਕੀ ਪ੍ਰਧਾਨ, ਬੱਬੂ, ਲਵਲੀ ਮੱਟੂ, ਮਾਨਵ ਮੱਟੂ, ਗੋਰਾ, ਰੋਸੀ, ਸ਼ਿੰਦਰ ਪ੍ਰਧਾਨ, ਵਿਸ਼ਾਲ, ਰਾਹੁਲ ਗਿਲ, ਦੀਪਕ ਬਤਰਾ, ਰਵੀਦੱਤਾ, ਰਿੰਕੂ ਤੇ ਰੋਕੀ ਗਿੱਲ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …