ਮਨਰੇਗਾ ਮਜ਼ਦੂਰਾਂ ਦੇ ਕਰੋੜਾ ਰੁਪਏ ਸਰਕਾਰ ਵੱਲ ਬਕਾਇਆ
ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਵਿੱਚ ਆਰ.ਐਸ. ਐਸ ਦੀਆਂ ਗਤੀਵਿਧੀਆਂ ਸੂਬੇ ਦੀ ਅਮਨ ਸ਼ਾਂਤੀ ਲਈ ਘਾਤਕ ਹੈ, ਕਿਉਂਕਿ ਆਰ ਐਸ ਐਸ ਵਾਲਿਆਂ ਦੀ ਨੀਤੀ ਵਿੱਚ ਖੋਟ ਹੈ।ਉਨ੍ਹਾਂ ਕਿਹਾ ਕਿ ਧਰਮ ਤੇ ਰਾਜਨੀਤੀ ਦਾ ਰਲਗੱਡ ਸੂਬੇ ਲਈ ਹੀ ਨਹੀਂ ਬਲਕਿ ਦੇਸ਼ ਲਈ ਘਾਤਕ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਇੱਥੇ ਰੱਖੀ ਗਈ, ਪ੍ਰੈਸ ਕਾਨਫਰੰਸ ਸਮੇਂ ਕੀਤਾ, ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਨਵੇਂ ਟੈਕਸ ਲਾ ਕੇ ਕਿਸਾਨਾਂ ਦਾ ਕਚੁੰਮਰ ਕੱਢ ਦਿੱਤਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਡੀਜ਼ਲ ਤੇ ਵੈਟ ਵਧਾਇਆ ਗਿਆ ਅਤੇ ਕੇਂਦਰ ਸਰਕਾਰ ਨੇ ਚੁੱਪਚਾਪ ਅਕਮਾਇਜ ਡਿਊਟੀ ਵਧਾ ਦਿੱਤੀ।ਉਨ੍ਹਾਂ ਕਿਹਾ ਕਿ ਖੇਤੀ ਤੇ ਲਾਗਤ ਵਧ ਗਈ ਪਰ ਫਸ਼ਲਾਂ ਦੀਆਂ ਕੀਮਤਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਿਰਾਵਟ ਆ ਗਈ।ਜਿਸ ਕਾਰਨ ਪੰਜਾਬ ਦਾ ਕਿਸਾਨ ਦੋਵੇਂ ਪਾਸਿਆਂ ਤੋਂ ਮਾਰਿਆਂ ਗਿਆ।ਉਨ੍ਹਾਂ ਅਕਾਲੀ ਦਲ ਤੇ ਭਾਜਪਾ ਨੂੰ ਇੱਕ ਥਾਲੀ ਦੇ ਚੱਟੇ- ਵੱਟੇ ਦੱਸਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਾਦਲ ਪੰਜਾਬ ਵਿੱਚ ਅਮਨ ਕਾਨੂੰਨੀ ਦੀ ਸਥਿਤੀ ਵਿਗੜਨ ਦਾ ਡਰਾਵਾ ਦੇਕੇ ਭਾਜਪਾ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਦੂਜੇ ਭਾਜਪਾ ਇਕੱਲੇ ਚੱਲੋ ਦੀ ਨੀਤੀ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਸਮਾਰਟ ਸਿਟੀ ਦੀਆਂ ਗੱਲਾਂ ਕਰਦਾ ਹੈ, ਪਰ ਪੰਜਾਬ ਦੇ ਲੋਕ ਸਾਫ਼ ਸਿਟੀ ਦੀ ਮੰਗ ਕਰਦੇ ਹਨ। ਜਾਖੜ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨਾ ਦੇਣ ਦਾ ਮੁੱਦਾ ਬੜੇ ਜੋਰ ਸ਼ੋਰ ਨਾਲ ਉਠਾਇਆ ਤੇ ਕਿਹਾ ਕਿ ਸ਼ਗਨ ਸਕੀਮ ਦੇ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਤੇ ਕਿਹਾ ਕਿ ਸ਼ਗਨ ਸਕੀਮ ਦੇ 18 ਹਜ਼ਾਰ ਕੇਸ ਬਕਾਇਆ ਖੜ੍ਰੇ ਹਨ। ਇਸ ਤੋਂ ਇਲਾਵਾ ਗਰੀਬ ਬੱਚਿਆਂ ਦੀਆਂ ਸਕਾਲਰਸਿੱਪਾ ਤੇ ਪੈਨਸ਼ਨਾਂ ਨਾ ਦੇਣ ਦਾ ਮਾਮਲਾ ਵੀਂ ਉਠਾਇਆ । ਉਨ੍ਹਾਂ ਕਿਹਾ ਕਿ ਸਭ ਤੋਂ ਬੁਰੀ ਹਾਲਤ ਮਨਰੇਗਾ ਮਜ਼ਦੂਰਾ ਦੀ ਹੋਈ ਪਈ ਹੈ।
ਮਨਰੇਗਾ ਮਜ਼ਦੂਰਾਂ ਦੇ ਕਰੋੜਾ ਰੁਪਏ ਸਰਕਾਰ ਵੱਲ ਬਕਾਇਆ ਪਏ ਹਨ, ਉਨ੍ਹਾਂ ਨੇ ਜ਼ਿਲ੍ਹਾ ਵਾਰ ਮਨਰੇਗਾ ਮਜ਼ਦੁੂਰਾਂ ਦੀ ਬਕਾਇਆ ਰਾਸ਼ੀ ਦਾ ਵੇਰਵਾ ਪੱਤਰਕਾਰਾਂ ਨੂੰ ਦਿੱਤਾ, ਉਨ੍ਹਾਂ ਕਿਹਾ ਕਿ 10 ਲੱਖ 92 ਹਜਾਰ 948 ਲੋਕ ਮਨਰੇਗਾ ਤੇ ਆਪਣਾ ਜੀਵਨ ਗੁਜਾਰ ਰਹੇ ਹਨ ਜਿਨ੍ਹਾ ਵਿੱਚ 80 ਪ੍ਰਤੀਸ਼ਤ ਦਲਿਤ ਜਾਤੀ ਦੇ ਲੋਕ ਹਨ, ਸ੍ਰੀ ਜਾਖੜ ਨੇ ਕਿਹਾ ਕਿ ਸਭ ਤੋਂ ਬੁਰਾ ਹਾਲ ਉਪ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਜਲਾਲਬਾਦ ਦਾ ਹੈ ਜਿੱਥੇ ਮਨਰੇਗਾ ਮਜ਼ਦੂਰਾਂ ਦੇ 2 ਕਰੋੜ 44 ਲੱਖ ਰੁਪਏ ਬਕਾਇਆ ਹਨ।ਉਨ੍ਹਾਂ ਕਿਹਾ ਕਿ ਦਲਿਤ ਲੋਕਾਂ ਲਈ ਬਣਾਈਆਂ ਸਕੀਮਾਂ ਨੂੰ ਲਾਗੂ ਕਰਵਾਉਣ ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਪੰਜਾਬ ਸਰਕਾਰ ਤੋਂ ਦਿਵਾਉਣ ਲਈ ਉਹ ਸਾਰੇ ਮਾਮਲੇ ਵਿਧਾਨ ਸਭਾ ਦੇ ਸਰਦ ਰੁੱਤ ਸ਼ੈਸ਼ਨ ਵਿੱਚ ਉਠਾਉਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਜੱਟ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋ, ਅਜਾਇਬ ਸਿੰਘ ਭੱਟੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਵਿਧਾੲਕ, ਮੱਖਦ ਸਿੰਘ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਤੇਜਾ ਸਿੰਘ ਦੰਦੀਵਾਲ , ਅਵਤਾਰ ਸਿੰਘ ਪ੍ਰਧਾਨ ਜੱਟ ਮਹਾਂ ਸਭਾ ਬਠਿੰਡਾ , ਰਾਜਨ ਗਰਗ ਐਡਵੋਕੇਟ, ਨਵਦੀਪ ਸਿੰਘ ਜੀਦਾ ਪ੍ਰਧਾਨ ਬਾਰ ਐਸੋ:ਬਠਿੰਡਾ, ਰੁਪਿੰਦਰ ਬਿੰਦਰਾ ਵੀਂ ਇਸ ਮੌਕੇ ਹਾਜ਼ਰ ਸਨ।