ਨਗਰ ਨਿਗਮ ਨੂੰ ਲੈ ਕੇ ਸਰਗਰਮੀਆਂ ਤੇਜ

ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਵਾਰਡ ਨੰ: 32 ਦੇ ਸੰਭਾਵੀ ਉਮੀਦਵਾਰ ਤੇਜਾ ਸਿੰਘ ਬਰਾੜ ਨੇ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ ਵਾਰਡ ਨੰ 32 ਜੋ ਕਿ ਪਹਿਲਾ(26 ਨੰ:) ਸੀ ਉਨ੍ਹਾਂ ਨੇ ਲਗਾਤਾਰ 37 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਨੇ, ਉਨ੍ਹਾਂ ਨੇ ਐਮਰਜੈਂਸੀ ਮੋਰਚੇ ਵੱਲੋਂ 1977 ਵਿੱਚ 100 ਦਿਨਾਂ ਦੀ ਜੇਲ੍ਹ ਕੱਟੀ, ਉਨ੍ਹਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿੱਚ ਨੀਲੇ ਰਾਸ਼ਨ ਕਾਰਡ ਏ.ਪੀ. ਐਲ, ਬੁਢਲਾਡਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਹੋਰ ਅਨੇਕਾਂ ਕੰਮ ਪਹਿਲ ਦੇ ਅਧਾਰ ਤੇ ਕਰਵਾਏ।ਉਨ੍ਹਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਸੇਡ ਦੀ ਕਾਰ ਸੇਵਾ ਕਰਵਾਈ।ਆਪ ਹਰ ਸਾਲ ਧਾਰਮਿਕ ਸਮਾਗਮ ਸਰੱਬਤ ਦੇ ਭਲੇ ਲਈ ਕਰਵਾਉਂਦੇ ਨੇ ਆਪ ਇੱਕ ਸੱਚੇ ਸਮਾਨ ਸੇਵੀ ਤੇ ਇਮਾਨਦਾਰ ਸੇਵੀ ਹਨ।ਆਪ ਹਰ ਸਾਲ ਗਰੀਬ ਕੁੜੀਆਂ ਦਾ ਕੰਨਿਆਂ ਦਾਨ ਆਪਣੇ ਹੱਥੀ ਕਰਵਾਉਂਦੇ ਨੇ।ਆਪ ਨਾਲ ਸਿੱਖ ਭਾਈਚਾਰਾ ਹਿੰਦੂ ਪਰਵਾਸੀ ਭਾਈਚਾਰਾ ਇਸਾਈ ਸਾਰੇ ਧਰਮਾਂ ਦੇ ਲੋਕ ਆਪ ਦਾ ਬਹੁਤ ਸਤਿਕਾਰ ਕਰਦੇ ਹਨ।ਆਪ ਨੇ ਲੰਬਾ ਸਮਾਂ ਪ੍ਰਚਾਰਕ ਦੇ ਤੌਰ ਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਨਿਭਾਈ ਹੈ। ਆਪ ਹਰ ਰੋਜ਼ ਲੋਕਾਂ ਦੀਆਂ ਮੁਸ਼ੀਕਲਾ ਸੁਣੀਆਂ ਜਾਂਦੀਆਂ ਹਨ, ਸੰਸਥਾ ਦੇ ਸਕੱਤਰ ਸਰੂਪ ਚੰਦ ਸਿੰਗਲਾ ਤੋਂ ਉਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਆਪ ਦੇ ਨਾਲ ਅਵਤਾਰ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਸੰਘ, (ਵਿੱਕੀ ਸ਼ਾਤੀ), ਜੋਗਿੰਦਰ ਸਿੰਘ ਮੈਦਾਨ, ਬਾਬੂ ਸਿੰਘ ਰਾਮਗੜ੍ਹੀਆਂ, ਆਦਿ ਅਨੇਕਾਂ ਲੋਕ ਹਾਜ਼ਰ ਸਨ।