ਅਮ੍ਰਿਤਸਰ 7 ਫਰਵਰੀ (ਦੀਪ ਦਵਿੰਦਰ ਸਿੰਘ) – ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨਾਲ ਜੂਝਦਿਆਂ ਪਿਛਲੇ ਦਿਨੀਂ ਜਿੰਦਗੀ ਦੀ ਬਾਜ਼ੀ ਹਾਰ ਗਏ ਪ੍ਰਮੁਖ
ਰੰਗਕਰਮੀ ਵਿਜੇ ਸ਼ਰਮਾ ਨੂੰ ਰੰਗ ਮੰਚ ਦੇ ਕਲਾਕਾਰਾਂ ਅਤੇ ਸਾਹਿਤਕਾਰਾਂ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ।ਪੰਜਾਬ ਨਾਟਸ਼ਾਲਾ ਦੀ ਪਹਿਲ ਕਦਮੀ ਨਾਲ ਹੋਏ ਇਸ ਸੋਗ ਸਮਾਗਮ ਸ਼ੁਰੂਆਤ ਵਖ ਵਖ ਸਖਸ਼ੀਅਤਾਂ ਵਲੋਂ ਮਰਹੂਮ ਵਿਜੇ ਸ਼ਰਮਾ ਦੀ ਫੋਟੋ ਤੇ ਫੁੱਲ ਮਾਲਾਵਾਂ ਭੇਟ ਕਰਕੇ ਹੋਈ ।
ਸ਼ਾਇਰ ਦੇਵ ਦਰਦ ਨੇ ਆਪਣੀ ਗਜਲ ਦੇ ਸ਼ਿਅਰ ਕਿ “ਜੋਬਨ ਰੁੱਤੇ ਯਾਰ ਤੁਰੇ ਤਾਂ ਰੋਵਾਂ ਨਾਂ” ਰਾਹੀਂ ਕਰਦਿਆਂ ਮਹੌਲ ਨੂੰ ਭਾਵੁਕ ਕੀਤਾ।ਡਾ. ਹਰਭਜਨ ਸਿੰਘ ਭਾਟੀਆ ਨੇ ਵਿਜੇ ਸ਼ਰਮਾ ਦੇ ਨਾਟਕੀ ਕਿਰਦਾਰਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਹਨਾਂ ਕੋਲ ਰੰਗ ਮੰਚ ਅਤੇ ਫਿਲਮੀ ਪਰਦੇ ਦਾ ਵਿਸ਼ਾਲ ਅਨੁਭਵ ਸੀ। ਕੇਂਦਰੀ ਪੰਜਾਬੀ ਲੇਖਕ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਵਿਜੇ ਸ਼ਰਮਾ ਨਾਟਕੀ ਕਿਰਦਾਰਾਂ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਨੂੰ ਵੀ ਬੰਨ੍ਹ ਮਾਰ ਕੇ ਰੱਖਣ ਦੀ ਜੁਗਤ ਰੱਖਦਾ ਸੀ।ਰੰਗਕਰਮੀ ਜੋੜੀ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨੇ ਵਿਛੜੀ ਰੂਹ ਨੂੰ ਚੇਤੇ ਕਰਦਿਆਂ ਕਿਹਾ ਕਿ ਵਿਜੇ ਸ਼ਰਮਾ ਨੇ ਸਖਾਂਦਰੂ ਕਲਾਕਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ।ਬਲਜੀਤ ਕੌਰ ਜੌਹਲ ਅਤੇ ਦਲਜੀਤ ਸਿੰਘ ਅਰੋੜਾ ਨੇ ਵਿਜੇ ਸ਼ਰਮਾ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਦਾ ਜਿਕਰ ਕੀਤਾ।
ਕੋਕਾ ਕੋਲਾ ਦੇ ਐਮ.ਡੀ ਗੁਰਦੀਪ ਸਿੰਘ ਕੰਧਾਰੀ ਨੇ ਵਿਜੇ ਸ਼ਰਮਾ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪੰਜਾਬ ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਬਰਾੜ ਨੂੰ ਇਕ ਲੱਖ ਦੀ ਰਾਸ਼ੀ ਦਾ ਚੈਕ ਸੌਂਪਿਆ ਤਾਂ ਜੋ ਨਵੇਂ ਕਲਾਕਾਰਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ।ਡਾ. ਆਤਮਜੀਤ ਅਤੇ ਨੀਟਾ ਮਹਿੰਦਰਾ ਦੇ ਸੋਗ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ।ਪਰਮਜੀਤ ਸਿੰਘ ਤੇ ਰੇਨੂੰ ਸਿੰਘ, ਹਰਮੀਤ ਆਰਟਿਸਟ, ਮੀਨਾ ਸ਼ਰਮਾ, ਸੁਮੀਤ ਸਿੰਘ, ਯਾਕੂਬ ਅਤੇ ਗੁਲਸ਼ਨ ਸੱਗੀ ਨੇ ਵੀ ਆਪਣੇ ਰੰਗਕਰਮੀ ਸਾਥੀ ਨੂੰ ਭਾਵੁਕ ਤੌਰ ‘ਤੇ ਯਾਦ ਕੀਤਾ ਅਤੇ ਪੰਜਾਬ ਨਾਟਸ਼ਾਲਾ ਵਲੋਂ ਜਤਿੰਦਰ ਬਰਾੜ ਹੁਰਾਂ ਸਭ ਦਾ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਸਮੇਂ ਮੰਚ ਪ੍ਰੀਤ, ਅਮਨ ਬਲ,ਮਨਦੀਪ ਘਈ ,ਨਰਿੰਦਰ ਸਾਂਘੀ,ਜਸਵੰਤ ਮਿੰਟੂ, ਰਜਿੰਦਰ ਰਿਖੀ, ਮੋਹਿਤ ਸਹਿਦੇਵ, ਪਰਮਜੀਤ, ਮੀਨਾਕਸ਼ੀ, ਤ੍ਰਿਪਤਾ, ਪੂਨਮ ਸ਼ਰਮਾ, ਕਿਸ਼ਨ ਦਵੇਸਰ, ਸੁਦੇਸ਼ ਵਿੰਕਲ, ਡਾ. ਕਸ਼ਮੀਰ ਸਿੰਘ ਅਤੇ ਗੁਰਿੰਦਰ ਸਿੰਘ ਹਾਜ਼ਰ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media