Sunday, November 15, 2026

ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨਾ ਭਾਜਪਾ ਦੀ ਇੱਕ ਡੂੰਘੀ ਤੇ ਘਿਨਾਉਣੀ ਚਾਲ – ਰਾਜੇਵਾਲ

ਸਮਰਾਲਾ ਦੇ ਵੋਟਰ ਇਸ ਵਾਰ ਬਦਲਾਓ ਦੇ ਮੂਡ ‘ਚ

ਸਮਰਾਲਾ, 7 ਫਰਵਰੀ (ਇੰਦਜੀਤ ਸਿੰਘ ਕੰਗ) – ਸਮਰਾਲਾ ਵਿਧਾਨ ਸਭਾ ਹਲਕਾ ਤੋਂ ਸੰਯੁਕਤ ਸਮਾਜ ਮੋੋਰਚੇ ਨੂੰ ਪਿੰਡਾਂ ਵਿਚੋਂ ਭਾਰੀ ਸਮਰਥਨ ਮਿਲਣ ਲੱਗਾ ਹੈ।ਇਸ ਦਾ ਪ੍ਰਮੁੱੱ ਕਾਰਨ ਇਹ ਵੀ ਹੈ ਕਿ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਮਰਾਲਾ ਹਲਕੇ ਦਾ ਜੋ ਹਾਲ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਜਿੱਤੇ ਉਮੀਦਵਾਰਾਂ ਨੇ ਕੀਤਾ ਹੈ।ਉਹ ਕਿਸੇ ਤੋਂ ਲੁਕਿਆ ਨਹੀਂ ਹੈ।ਇਸ ਵਾਰ ਸਮਰਾਲਾ ਵਿਧਾਨ ਸਭਾ ਹਲਕੇ ਦੇ ਵੋਟਰ ਇਨ੍ਹਾਂ ਚੋਣਾਂ ਵਿੱਚ ਬਦਲਾਅ ਲਿਆਉਣ ਦੇ ਮੂਡ ਵਿੱਚ ਦਿਖਾਈ ਦੇ ਰਹੇ ਹਨ।ਇਹ ਸ਼ਬਦ ਇਥੋਂ ਸੰਯੁਕਤ ਸਮਾਜ ਮੋੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਹੇ।ਉਨ੍ਹਾਂ ਆਪਣੇ ਚੋਣ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਦੇ ਹੋਏ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਜਿਨ੍ਹਾਂ ਵਿੱਚ ਸ਼ਾਮਗੜ੍ਹ, ਭਗਵਾਨਪੁਰਾ, ਮੁੱਤੋਂ, ਬਲਾਲਾ, ਲੋਪੋਂ, ਢੀਂਡਸਾ, ਬੰਬਾਂ, ਅਜਲੌਦ, ਨਾਗਰਾ, ਪਪੜੌਦੀ ਅਤੇ ਸਮਰਾਲਾ ਸ਼ਹਿਰ ਵਿੱਚ ਕਮਲ ਕਲੋਨੀ ਸ਼ਾਮਲ ਸਨ।ਇਨ੍ਹਾਂ ਥਾਵਾਂ ‘ਤੇ ਚੋਣ ਪ੍ਰਚਾਰ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਵਿੱਚ ਬਦਲਾਓ ਲਿਆਉਣ ਲਈ ਵੋਟਰਾਂ ਨੂੰ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।
                   ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਖਾਸ ਵਰਗ ਦੇ ਵੋਟਰਾਂ ਦਾ ਸਾਥ ਲੈਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।ਸਿੱਧੂ ਸਿਰਫ ਇੱਕ ਦਰਸ਼ਨੀ ਘੋੜਾ ਸਾਬਤ ਹੋ ਕੇ ਰਹਿ ਗਿਆ।ਇਸ ਵਾਰ ਪੰਜਾਬ ਦੇ ਲੋਕ ਕਾਂਗਰਸ, ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਿਕਾਰ ਕੇ ਸੰਯੁਕਤ ਸਮਾਜ ਮੋੋਰਚੇ ਦੀ ਸਰਕਾਰ ਬਣਾਉਣਗੇ।
                  ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਚੋਣਾਂ ਦੇ ਦਿਨਾਂ ਵਿੱਚ ਦਿੱਤੇ ਜਾਣਾ, ਸਿਰਫ ਤੇ ਸਿਰਫ ਭਾਜਪਾ ਦੀ ਇੱਕ ਘਿਣਾਉਣੀ ਚਾਲ ਹੈ।ਜੋ ਪੰਜਾਬ ਦੀਆਂ ਚੋਣਾਂ ਵਿੱਚ ਮਹੌਲ ਖਰਾਬ ਕਰਨ ਦੀ ਮਨਸ਼ਾ ਹੈ, ਕਿਉਂਕਿ ਭਾਜਪਾ ਨੂੰ ਦਿਖਾਈ ਦਿੰਦਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲਣਾ।ਇਸ ਲਈ ਉਹ ਕੋਈ ਨਾ ਕੋਈ ਮਾੜੀ ਚਾਲ ਜਰੂਰ ਚੱਲੇਗੀ।ਪਿੰਡਾਂ ਦੇ ਦੌਰੇ ਦੌਰਾਨ ਪਿੰਡ ਵਾਸੀਆਂ ਨੇ ਰਾਜੇਵਾਲ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਅਤੇ ਰਾਜੇਵਾਲ ਦਾ ਸਨਮਾਨ ਵੀ ਕੀਤਾ ਗਿਆ।
                ਪਿੰਡਾਂ ਦੇ ਦੌਰੇ ਦੌਰਾਨ ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸੰਤੋਖ ਸਿੰਘ ਨਾਗਰਾ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜ਼ਰਾ, ਹਰਪਾਲ ਸਿੰਘ ਢਿੱਲੋਂ, ਸੁਖਵਿੰਦਰ ਸੁੱਖਾ, ਰਿੰਕੂ ਥਾਪਰ, ਪਰਮਿੰਦਰ ਸਿੰਘ ਪਾਲ ਮਾਜ਼ਰਾ, ਰਾਜੂ ਹੇਡੋਂ, ਰਛਪਾਲ ਸਿੰਘ ਕੰਗ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …