Tuesday, April 14, 2026

ਹਰੇਕ ਨਾਗਰਿਕ ਦਾ ਵੋਟ ਪਾਉਣਾ ਮੁੱਢਲਾ ਫਰਜ਼ – ਜਿਲ੍ਹਾ ਚੋਣ ਅਫ਼ਸਰ

ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੌਜਵਾਨਾਂ ਨੂੰ ਦਿੱਤੇ ਜਾਣਗੇ ਗਿਫ਼ਟ ਕੂਪਨ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਵਿੱਚ ਚੱਲਦੇ ਵਾਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਬੀ.ਆਰ.ਟੀ.ਐਸ ਬੱਸਾਂ ਅਤੇ ਥ੍ਰੀ ਵਹੀਲਰ ਸ਼ਾਮਲ ਹਨ ਉਪਰ ਵੋਟਰ ਜਾਗਰੂਕਤਾ ਲਈ ਸਟਿੱਕਰ ਲਗਾਉਣ ਦੀ ਸ਼ੁਰੂਆਤ ਕੀਤੀ।ਉਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਜੇਕਟ ਸਨਮਾਨ ਤਹਿਤ ‘‘ਆਓ ਵੋਟ ਪਾਉਣ ਚੱਲੀਏ’’ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਤਹਿਤ ਨਵੇਂ ਬਣੇ ਵੋਟਰ ਆਪਣੇ ਆਲੇ ਦੁਆਲੇ ਦੇ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਪੋਲਿੰਗ ਸਟੇਸ਼ਨਾਂ ਤੇ ਲੈ ਕੇ ਜਾਣਗੇ ।
ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ 137 ਮਾਡਲ ਪੋਲਿੰਗ ਬੂਥ, 13 ਪੋਲਿੰਗ ਬੂਥ ਕੇਵਲ ਔਰਤਾਂ ਲਈ ਬਣਾਏ ਗਏ ਹਨ।ਜਿਥੇ ਸਾਰਾ ਸਟਾਫ ਵੀ ਇਸਤਰੀਆਂ ਦਾ ਹੀ ਹੋਵੇਗਾ ਅਤੇ ਇਸ ਤੋਂ ਇਲਾਵਾ 2 ਪੋਲਿੰਗ ਬੂਥ ਦਿਵਿਆਂਗ ਵਿਅਕਤੀਆਂ ਲਈ ਬਣਾਏ ਗਏ ਹਨ, ਜਿਥੇ ਉਨਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਅੱਜ ਨਯਨ ਗਲੋਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਗਿਫ਼ਟ ਕੂਪਨ ਵੀ ਦਿੱਤੇ ਜਾਣਗੇ।ਪ੍ਰੋਜੈਕਟ ਸਨਮਾਨ ਦੇ ਤਹਿਤ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਮੁਫ਼ਤ ਕੂਪਨਾਂ ਵਿੱਚ ਆਈ.ਬੀ.ਟੀ ਵੀਰੋਨ ਇੰਸਟੀਚਿਊਟ ਵਲੋਂ ਬੈਕਿੰਗ ਅਤੇ ਐਸ.ਐਸ.ਸੀ ਸਟੇਟ ਗਵਰਨਮੈਂਟ ਐਗਜ਼ਾਮ, ਪੁਲਿਸ ਐਗਜਾਮ, ਐਨ.ਡੀ.ਏ ਨੀਟ, ਆਈ.ਆਈ.ਟੀ ਅਤੇ ਜੇ.ਈ.ਈ ਦੀ ਕੋਚਿੰਗ ਵਿੱਚ 100 ਫੀਸਦੀ ਛੂਟ, ਸੀਜ਼ਨ-5 ਸੈਲੂਨ ਐਂਡ ਇੰਸਟੀਚਿਊਟ ਦੇ ਵੱਲੋਂ ਮੁਫ਼ਤ ਫੇਸ਼ੀਅਲ ਕੂਪਨ, ਆਦਰਸ਼ ਫੋਟੋ ਸਟੂਡੀਓ ਵੱਲੋਂ ਫੋਟੋ ਸ਼ੂਟ ਅਤੇ ਇੰਪਲਸ ਫਿਟਨੈਸ ਜਿੰਮ ਐਂਡ ਸਪਾ ਵਲੋਂ ਇਕ ਮਹੀਨੇ ਦੀ ਮੁਫ਼ਤ ਮੈਂਬਰਸ਼ਿਪ ਮਿਲੇਗੀ।ਡਿਪਟੀ ਕਮਿਸ਼ਨਰ ਖਹਿਰਾ ਨੇ ਐਨ.ਜੀ.ਓ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਵੋਟਰ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।
              ਇਸ ਮੌਕੇ ਚੋਣ ਕਾਨੂੰਗੋ ਸੌਰਵ ਖੋਸਲਾ, ਨਯਨ ਗਲੋਬਲ ਫਾਉਂਡੇਸ਼ਨ ਦੇ ਪ੍ਰਧਾਨ ਧੀਰਜ ਗਿੱਲ, ਰਵੀ ਸੂਦ ਅਤੇ ਅਨੂ ਸੂਦ, ਕਾਜ਼ਲ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …