ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਸਾਬਕਾ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਦੱਖਣੀ ਤੋਂ ਅਕਾਲੀ
ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਗੇਟ ਖ਼ਜ਼ਾਨਾ ਤੋਂ ਤਰਨ ਤਾਰਨ ਰੋਡ ਤੱਕ ਰੋਡ ਸ਼ੋਅ ਕੱਢਿਆ।ਜਿਸ ਦੌਰਾਨ ਉਨਾਂ ਨੇ ਸੂਬੇ ’ਚ ਗਠਜੋੜ ਸਰਕਾਰ ਮੁੜ ਲਿਆਉਣ ਲਈ ਪਾਰਟੀ ਉਮੀਦਵਾਰਾਂ ਨੂੰ ਵੱਡੀ ਗਿਣਤੀ ’ਚ ਜਿਤਾਉਣ ਲਈ ਅਪੀਲ ਕੀਤੀ।
ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦੇਖਣ ਤੇ ਸੁਨਣ ਲਈ ਲੋਕਾਂ ਦਾ ਵਿਸ਼ਾਲ ਹੜ੍ਹ ਉਮੜ ਪਿਆ।ਇਹ ਰੋਡ ਸ਼ੋਅ ਗੇਟ ਹਕੀਮਾਂ, ਭਗਤਾਂ ਵਾਲਾ, ਗਿਲਵਾਲੀ, ਚਾਟੀਵਿੰਡ ਚੌਂਕ ਆਦਿ ਬਜ਼ਾਰਾਂ ਤੋਂ ਹੁੰਦਾ ਹੋਇਆ ਤਰਨ ਤਾਰਨ ਰੋਡ ਸਥਿਤ ਤਲਬੀਰ ਗਿੱਲ ਦੇ ਮੁੱਖ ਚੋਣ ਦਫ਼ਤਰ ਪਹੁੰਚ ਕੇ ਸਮਾਪਤ ਹੋਇਆ।
ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨੂੰ ਹਰ ਹਲਕੇ ’ਚੋਂ ਵੋਟਰਾਂ ਵਲੋਂ ਨਾਹ ਪੱਖੀ ਹੁੰਗਾਰਾ ਮਿਲਣ ਕਾਰਨ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵੋਟਰ ਕਹਿ ਰਹੇ ਹਨ ਕਿ ਪਹਿਲਾਂ ਸੱਤਾ ਹਾਸਲ ਕਰਨ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰੋ ਫ਼ਿਰ ਹੀ ਵੋਟਾਂ ਮੰਗਣ ਦਾ ਹੱਕ ਜਿਤਾਓ।
ਇਸ ਮੌਕੇ ਪੂਰਨ ਸਿੰਘ ਮੱਤੇਵਾਲ, ਅਵਤਾਰ ਸਿੰਘ ਟਰੱਕਾਂ ਵਾਲਾ, ਧਿਆਨ ਸਿੰਘ ਪਹਿਲਵਾਨ, ਅਮਨਦੀਪ ਸਿੰਘ ਸਕੂਲ ਵਾਲਾ, ਕੁਲਵੰਤ ਸਿੰਘ ਭੱਟੀ, ਸੁਖਦੇਵ ਸਿੰਘ ਬੱਤਰਾ, ਗੁਰਮੀਤ ਸਿੰਘ ਰੂਬੀ ਸਰਪੰਚ, ਅਮਰਜੀਤ ਸਿੰਘ ਭਾਟੀਆ, ਸਵਰਾਜ ਸਿੰਘ ਸ਼ਾਮ, ਅਮਰੀਕ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਮਾਮਾ ਸਿਕੰਦਰ, ਗੁਰਜੀਤ ਸਿੰਘ ਸੰਧੂ, ਨਵਜੀਤ ਸਿੰਘ ਲੱਕੀ, ਰਵੇਲ ਸਿੰਘ ਭੁੱਲਰ, ਬਲਵਿੰਦਰ ਸਿੰਘ ਹਵੇਲੀ ਵਾਲਾ, ਰਾਜੂ ਮਾਹਲ, ਦਲਜੀਤ ਸਿੰਘ ਫੌਜੀ, ਅਜੈਬੀਰਪਾਲ ਸਿੰਘ ਰੰਧਾਵਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਇੰਦਰਜੀਤ ਸਿੰਘ ਪੰਡੋਰੀ, ਬਿਕਰਮਜੀਤ ਸਿੰਘ ਬਾਦਲ, ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲਾ, ਹਰਮੀਤ ਸਿੰਘ ਮਠਾੜੂ, ਪਵਨ ਗਿੱਲ, ਜਸਪਾਲ ਸਿੰਘ ਮੇਸ਼ੀ ਤੋਂ ਇਲਾਵਾ ਵੱਡੀ ਲੋਕ ਅਤੇ ਅਕਾਲੀ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media