ਸੁਜਾਨਪੁਰ ‘ਚ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ
ਸੁਜਾਨਪੁਰ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ(ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ
ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇੱਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਰਹੀ ਅਤੇ ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਵੋਟ ਖ਼ਰਾਬ ਕਰਨਾ ਹੈ।ਵੀਰਵਾਰ ਨੂੰ ਕੇਜਰੀਵਾਲ ਸੁਜਾਨਪੁਰ ਤੋਂ ਪਾਰਟੀ ਉਂਮੀਦਵਾਰ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ ਵਿੱਚ ਰੋਡ-ਸ਼ੋਅ ਦੌਰਾਨ ਸੁਜਾਨਪੁਰ ਦੀ ਜਨਤਾ ਨੂੰ ਸੰਬੋਧਨ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਵਲੋਂ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਵਿੱਚ ਇੱਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਰਹੀ ਹੈ।ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਆਪਣਾ ਵੋਟ ਬਰਬਾਦ ਕਰਨਾ ਹੈ।ਵੀਰਵਾਰ ਨੂੰ ਕੇਜਰੀਵਾਲ ਸੁਜਾਨਪੁਰ ਤੋਂ ਪਾਰਟੀ ਉਮੀਦਵਾਰ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸੁਜਾਨਪੁਰ ਪਹੁੰਚੇ ਹੋਏ ਸਨ।ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਲੋਕਾਂ ਨੂੰ ਡਰਾ ਕੇ ਅਤੇ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ।ਅਜਿਹੇ ਲੋਕਾਂ ਨੇ ਕਦੇ ਵੀ ਸਕੂਲ-ਹਸਪਤਾਲ, ਬਿਜਲੀ-ਪਾਣੀ ਅਤੇ ਰੋਜਗਾਰ ਦੇ ਨਾਮ ‘ਤੇ ਚੋਣ ਨਹੀਂ ਲੜੀ।
ਕੇਜਰੀਵਾਲ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਇੱਕ ਮੌਕਾ ਜਰੂਰ ਦਿਓ।
Punjab Post Daily Online Newspaper & Print Media