Sunday, November 15, 2026

ਜਿੱਤ ‘ਤੇ ਮੋਹਰ ਲਾ ਗਿਆ ਵਿਜੈ ਇੰਦਰ ਸਿੰਗਲਾ ਦਾ ਕਈ ਕਿਲੋਮੀਟਰ ਲੰਬਾ ਰੋਡ ਸ਼ੋਅ

ਸੰਗਰੂਰ, 18 ਫਰਵਰੀ (ਜਗਸੀਰ ਲੌਂਗੋਵਾਲ) – ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਵਲੋਂ ਹਲਕੇ ਦੇ ਪਿੰਡਾਂ ਵਿੱਚ ਕੱਢਿਆ ਵਿਸ਼ਾਲ ਰੋਡ ਸ਼ੋਅ ਉਨਾਂ ਦੀ ਜਿੱਤ ’ਤੇ ਮੋਹਰ ਲਾ ਗਿਆ।ਕਈ ਕਿਲੋਮੀਟਰ ਚੱਲੇ ਇਸ ਕਾਫ਼ਲੇ ਵਿੱਚ ਹਜ਼ਾਰਾਂ ਮੋਟਰ ਸਾਇਕਲ, ਗੱਡੀਆਂ, ਜੀਪਾਂ ਸ਼ਾਮਲ ਸਨ। ਜਿਹੜੇ ਪਿੰਡ ਵਿੱਚੋਂ ਕਾਫ਼ਲਾ ਲੰਘਦਾ ਸੀ ਰਸਤੇ ’ਚ ਖੜੇ ਲੋਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਅਤੇ ਕੋਈ ਲੋਕਾਂ ਵਲੋਂ ਉਨਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ।ਲੋਕਾਂ ਵਲੋਂ ਸਿੰਗਲਾਂ ਦੇ ਕੱਟ ਆਊਟ ਅਤੇ ਨਕਾਬ ਪਾਏ ਹੋਏ ਸਨ ਅਤੇ ਖ਼ਾਸ ਕਰ ਬੱਚਿਆਂ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆਇਆ।
ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਬੂਲ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬਜ਼ੁਰਗਾਂ ਵਲੋਂ ਉਨਾਂ ਨੂੰ ਆਸ਼ੀਰਵਾਦ, ਬੱਚਿਆਂ ਵਲੋਂ ਫੁੱਲ ਤੇ ਆਮ ਲੋਕਾਂ ਵਲੋਂ ਉਨਾਂ ਨੂੰ ਭਰਵਾਂ ਪਿਆਰ ਮਿਲਿਆ ਹੈ।ਸਿੰਗਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਹੁੰਦਿਆਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਰਾਬਰ ਦੇ ਕੰਮ ਕੀਤੇ ਹਨ।ਉਨਾਂ ਕਿਹਾ ਕਿ ਜਿੱਤਣ ਉਪਰੰਤ ਉਹ ਸ਼ਾਨਦਾਰ ਸੰਗਰੂਰ ਭਾਗ-2 ਸ਼ੁਰੂ ਕਰਨਗੇ ਜਿਨਾਂ ਵਿੱਚ ਉਨਾਂ ਦੀ ਪਹਿਲ ਬੇਰੁਜ਼ਗਾਰੀ ਦੂਰ ਕਰਨ ਦੀ ਹੋਵੇਗੀ।ਉਨਾਂ ਦੱਸਿਆ ਕਿ ਹਲਕੇ ਦਾ ਵਿਜ਼ਨ ਉਨਾਂ ਨੇ ਇੱਕ ਕਿਤਾਬਚੇ ‘ਸ਼ਾਨਦਾਰ ਸੰਗਰੂਰ’ ਭਾਗ-2 ਰਾਹੀਂ ਵੀ ਆਪਣੇ ਉਦੇਸ਼ ਨਿਰਧਾਰਿਤ ਕੀਤੇ ਹਨ, ਜਿਨਾਂ ਨੁੂੰ ਪੂਰਾ ਕਰਨ ਲਈ ਉਹ ਸੌ ਫੀਸਦੀ ਯਤਨ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਸੰਗਰੂਰ ਤੇ ਭਵਾਨੀਗੜ ਇਲਾਕੇ ਦੇ ਵੱਡੀ ਗਿਣਤੀ ਕਾਂਗਰਸੀ ਮੌਜ਼ੂਦ ਸਨ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …