Saturday, September 12, 2026

ਕੇ.ਐਮ.ਵੀ. ਵਿਚ ਆਯੋਜਤ ‘ਇਨਸਪਾਇਰ’ ਪ੍ਰੋਗਰਾਮ ਦਾ ਸਫਲਤਾ ਪੂਰਵਕ ਸਮਾਪਤੀ

PPN2211201408
ਜਲੰਧਰ, 22 ਨਵੰਬਰ (ਪਰਮਿੰਦਰ ਸਿੰਘ/ਪਵਨਦੀਪ ਸਿੰਘ ਭੰਡਾਲ)- ਕੰਨਿਆ ਮਹਾ ਵਿਦਿਆਲਾ ਵਿਖੇ  ਆਯੋਜਿਤ ਹੋਏ ਪੰਜ ਰੋਜ਼ਾ ਇਨਸਪਾਇਰ ਪ੍ਰੋਗਰਾਮ ਦੇ ਆਖਰੀ ਦਿਨ ਆਯੋਜਿਤ ਹੋਏ ਪਹਿਲੇ ਸੈਸ਼ਨ ਵਿਚ ਪ੍ਰੋ. ਦਿਨੇਸ਼ ਖੁਰਾਣਾ ਮੈਥਸ ਵਿਭਾਗ, ਪੰਜਾਬ ਯੂਨੀ., ਚੰਡੀਗੜ੍ਹ ਵਿਦਿਆਰਥੀਆਂ ਨੂੰ ਸੰਬੋਧਿਤ ਹੋਏ।ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਗਣਿਤ ਦੇ ਵਿਭਿੰਨ ਪੱਖਾਂ ਐਲਜੈਬਰਾ,ਪਿਉਰ ਐਂਡ ਅਪਲਾਈਡ ਮੈਥੇਮੈਟਿਕਸ ਦੇ ਬੁਨਿਆਦੀ ਨੁਕਤਿਆਂ ਨੂੰ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ।ਉਹਨਾਂ ਕਿਹਾ ਕਿ ਇਹਨਾਂ ਬੁਨਿਆਦੀ ਨੁਕਤਿਆਂ ਨੂੰ ਸਪਸ਼ਟਤਾ ਨਾਲ ਬੱਚਿਆਂ ਅੰਦਰੋ ਗਣਿਤ ਦੇ ਡਰ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਇਸ ਉਪਰੰਤ ਮੈਥ ਫੰਨ ਗੇਮਜ਼ ਦੇ ਰਾਹੀਂ ਮੈਥ ਆਧਾਰਤ ਪਜ਼ਲ, ਵੀਡੀਓ ਦੇ ਨਾਲ ਨਾਲ ਯੂ.ਐਸ.ਏ. ਦੇ ਮੈਥੇਮੈਟਿਕਸ ਮਿਊਜੀਅਮ ਦੀ ਵੀਡੀਓ ਵੀ ਦਿਖਾਈ ਗਈ ।   ਡਾ. ਰਜਵੰਤ, ਜੁਆਲੋਜੀ ਵਿਭਾਗ, ਜੰਮੂ ਯੂਨੀਵਰਸਿਟੀ ਨੇ ਆਪਣੇ ਲੈਕਚਰ ਦੇ ਵਿੱਚ ਚਟਾਨਾਂ ਦੀ ਮਹੱਤਤਾ ਵਿਦਿਆਰਥੀਆਂ ਨੂੰ ਸਮਝਾਉਾਂਦੇ ੋਏ ਜਲਵਾਯੂ, ਪੌਣ ਪਾਣੀ, ਮੌਸਮ ਦੀਆਂ ਤਬਦੀਲੀਆਂ ਆਦਿ ਵਿੱਚ ਚਟਾਨਾਂ ਦੀ ਭੂਮਿਕਾ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ ।
ਵਿਦਿਆਰਥੀ ਜੀਵਨ ਵਿਚ ਚੱਲ ਰਹੇ ਤਨਾਉ ਨੂੰ ਲੈ ਕੇ ਡਾ. ਨੇਹਾ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਕੇ.ਐਮ.ਵੀ. ਜਲੰਧਰ ਵੱਲੋਂ ਸਟਰੈਸ ਮੈਨੇਜਮੈਂਟ ਵਿਸ਼ੇ ਉਪਰ ਬੱਚਿਆਂ ਨਾਲ ਸੰਵਾਦ ਰਚਾਇਆ ਗਿਆ ।  ਜਿਸ ਵਿਚ ਤਨਾਊ ਉਪਰ ਕਾਬੂ ਪਾਉਣ ਲਈ ਵੱਖ-ਵੱਖ ਵਿਧੀਆਂ ਨੂੰ ਵਿਹਾਰਕ ਰੂਪ ਵਿਚ ਆਪਣੇ ਉਪਰ ਲਾਗੂ ਕਰਕੇ ਵਰਤਮਾਨ ਨੂੰ ਤਨਾਉ ਮੁਕਤ ਬਨਾਉਣ ਬਾਰੇ ਵਿਚਾਰ ਚਰਚਾ ਕੀਤੀ । ਇਨਸਪਾਇਰ ਪ੍ਰੋਗਰਾਮ ਦੌਰਾਨ ਕੁਇਜ਼ ਮੁਕਾਬਲੇ ਅਤੇ ਬੈਸਟ ਸਾਇੰਟਿਫਿਕ ਆਈਡੀਆ ਪ੍ਰਤੀਯੋਗਤਾ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦੁਆਰਾ ਇਨਾਮ ਪ੍ਰਦਾਨ ਕੀਤੇ ਗਏ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply