ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਐਫੀ ਬ੍ਰਾਂਚ ਸੰਗਰੂਰ ਪਟਿਆਲਾ ਬਰਨਾਲਾ ਯੂਨੀਅਨ ਨੇ ਸੰਗਰੂਰ
ਸਬ ਸਟੇਸ਼ਨ ਵਿਖੇ ਗੇਟ ਰੈਲੀ ਕਰਕੇ ਬੀ.ਬੀ.ਐਮ.ਬੀ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਯੂਨੀਅਨ ਦੇ ਪ੍ਰਧਾਨ ਪ੍ਰੀਤਪਾਲ ਨੇ ਬੀ.ਬੀ.ਐਮ.ਬੀ ਪ੍ਰਸਾਸ਼ਨ ਅਤੇ ਚੀਫ ਇੰਜੀਨੀਅਰ ਟ੍ਰਾਸ਼ਸੀਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ 23 ਫਰਵਰੀ ਨੂੰ ਬੀ.ਬੀ.ਐਸ.ਬੀ ਦੇ 400 ਕੇ.ਵੀ ਟੀ/ਐਲ ਪਟਿਆਲਾ, ਪਿੰਜੋਰ, ਕੁਰਕਸ਼ੇਤਰ ਦੇ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਚੰਡੀਗੜ੍ਹ ਵਿਖੇ ਚੱਲ ਰਹੇ ਨਿਜ਼ੀਕਰਨ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਚੰਡੀਗੜ੍ਹ ਦੇ ਬਿਜ਼ਲੀ ਮੁਲਾਜਮਾਂ ਦੀ ਥਾਂ ‘ਤੇ ਲਗਾਈ ਗਈ ਹੈ।ਉਹਨਾਂ ਦੇ ਆਦੇਸ਼ਾਂ ਜਲਦ ਤੋਂ ਜਲਦ ਰੱਦ ਕੀਤੇ ਜਾਣ। ਉਨਾਂ ਕਿਹਾ ਕਿ ਇਸ ਸਬੰਧੀ ਯੂਨੀਅਨਾਂ ਰਾਹੀ ਪੱਤਰ ਵਿਹਾਰ ਕਰਕੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਤੇ ਬੀ.ਬੀ.ਐਮ.ਬੀਪ੍ਰਸਾਸ਼ਨ ਨੂੰ ਯੂਨੀਅਨਾਂ ਦੀ ਕੇਂਦਰੀ ਕਮੇਟੀ ਵਲੋਂ ਪੱਤਰ ਵਿਹਾਰ ਕੀਤਾ ਗਿਆ, ਪਰ ਬੀ.ਬੀ.ਐਮ.ਬੀ ਪ੍ਰਸਾਸ਼ਨ ਵਲੋਂ ਇਸ ਸਮੱਸਿਆ ਵਲ ਕੋਈ ਧਿਆਨ ਨਹੀਂ ਦਿੱਤਾ ਜਾਣ ਕਰਕੇ 25 ਫਰਵਰੀ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਪ੍ਰਧਾਨ ਪ੍ਰੀਤਪਾਲ ਨੇ ਕਿਹਾ ਕਿ ਜੇਕਰ ਉਕਤ ਆਦੇਸ਼ ਰੱਦ ਨਹੀਂ ਕੀਤੇ ਗਏ ਤਾਂ ਯੂਨੀਅਨ ਸੰਘਰਸ਼ ਲਈ ਮਜ਼ਬੂਰ ਹੋਵੇਗੀ।ਯੂਨੀਅਨ ਦੇ ਸਕੱਤਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀ.ਬੀ.ਐਮ.ਬੀ ਪ੍ਰਸਾਸ਼ਨ ਹੁਣ ਆਪਣੀ ਤਾਨਾਸ਼ਾਹੀ ਹਰਕਰਤਾਂ ‘ਤੇ ਆ ਗਿਆ ਹੈ।ਹੁਣ ਉਹ ਮੁਲਾਜ਼ਮਾਂ ਦੇ ਨਾਲ ਧੱਕਾ ਕਰਨਾ ਸ਼ੁਰੂ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੇ ਹੋਰ ਵੀ ਮੁੱਦੇ ਵਿਚਾਲੇ ਲਮਕ ਰਹੇ ਹਨ ਜਿਵੇਂ ਕਿ ਐਡਹੋਕ ਪ੍ਰਮੋਸ਼ਨ ਦੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਦਾ ਮਾਮਲਾ ਆਦਿ ਹਨ।ਉਹਨਾਂ ਕਿਹਾ ਕਿ ਬੀ.ਬੀ.ਐਮ.ਬੀ ਪ੍ਰਸਾਸ਼ਨ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਯੂਨੀਅਨ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਇਸ ਮੌਕੇ ਰਣਜੀਤ ਸਿੰਘ, ਉਪ ਪ੍ਰਧਾਨ ਸਰਬਜੀਤ ਸਿੰਘ, ਰਛਪਾਲ ਸਿੰਘ ਉਪ ਪ੍ਰਧਾਨ, ਜਤਿੰਦਰ ਪਾਲ ਸਿੰਘ ਜੁਆਇੰਟ ਸਕੱਤਰ ਅਤੇ ਉਮ ਪ੍ਰਕਾਸ਼ ਕੈਸ਼ੀਅਰ ਨੇ ਆਪਣੇ ਵਿਚਾਰ ਰੱਖੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media