Tuesday, March 3, 2026

ਸਿਹਤ ਵਿਭਾਗ ਵਲੋਂ ਸਿਹਤ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ

ਸਿਵਲ ਸਰਜਨ ਨੇ ਲੋਕਾਂ ਨੂੰ ਕਸਰਤ ਕਰਨ ਲਈ ਪ੍ਰੇਰਿਆ

ਕਪੂਰਥਲਾ, 7 ਮਾਰਚ (ਪੰਜਾਬ ਪੋਸਟ ਬਿੳਰੋ) – ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਜਾਗਰੂਕਤਾ ਰੈਲੀ ਨੂੰ ਡੀ.ਐਫ.ਪੀ.ਓ ਡਾ. ਅਸ਼ੌਕ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਐਨ.ਸੀ.ਡੀ ਪ੍ਰੋਗਰਾਮ ਤਹਿਤ ਅੱਜ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ।ਜਿਸ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਦੌਰ `ਚ ਹਰ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ।ਇਥੋ ਤੱਕ ਅਸੀਂ ਘਰ ਤੋਂ ਥੋੜੀ ਦੂਰ ਬਜ਼ਾਰ ਤੱਕ ਜਾਣ ਲਈ ਵੀ ਮੋਟਰਸਾਈਕਲ ਕਾਰ ਆਦਿ ਵਾਹਨ ਦੀ ਵਰਤੋਂ ਕਰਦੇ ਹਾਂ।ਜਿਸ ਕਾਰਨ ਸਾਡੀ ਕੋਈ ਸਰੀਰਕ ਗਤੀਵਿਧੀਆਂ ਨਹੀਂ ਹੁੰਦੀ ਤੇ ਅਸੀਂ ਬੀਪੀ, ਸ਼ੂਗਰ, ਹਾਈ ਕੈਲਸਟਰੋਲ, ਦਿਲ ਦੀਆਂ ਬਿਮਾਰੀਆਂ, ਮੋਟਾਪਾ ਵਰਗੇ ਅਨੇਕਾਂ ਰੋਗਾਂ ਦੀ ਲਪੇਟ `ਚ ਆ ਜਾਂਦੇ ਹਾਂ।ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਾਨੂੰ ਸਿਹਤਮੰਦ ਰਹਿਣ ਲਈ ਘੱਟੋ ਘੱਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ,ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ।ਸਿਹਤ ਜਾਗਰੂਕਤਾ ਰੈਲੀ `ਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੇ ਸਾਈਕਲਾਂ `ਤੇ ਸਿਹਤ ਜਾਗਰੂਕਤਾ ਸਬੰਧੀ ਤਖ਼ਤੀਆਂ ਲੱਗੀਆਂ ਹੋਈਆਂ ਸਨ।
               ਇਸ ਮੌਕੇ ਏ.ਸੀ.ਐਸ ਡਾ. ਅਨੂ ਸ਼ਰਮਾ, ਡੀ.ਐਚ.ਓ ਡਾ. ਕੁਲਜੀਤ ਸਿੰਘ, ਡੀ.ਆਈ.ਓ ਡਾ. ਰਣਦੀਪ ਸਿੰਘ, ਡੀ.ਡੀ.ਐਚ.ਓ ਡਾ. ਕਪਿਲ ਡੋਗਰਾ, ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡੀ.ਪੀ.ਐਮ ਸੁਖਵਿੰਦਰ ਕੌਰ, ਬੀ.ਈ.ਈ ਰਵਿੰਦਰ ਜੱਸਲ, ਅਕਾਊਂਟੈਂਟ ਰੀਮਾ ਉਪਲ, ਪੀ.ਐਨ.ਡੀ.ਟੀ ਕੁਆਰਡੀਨੇਟਰ ਕੁਲਦੀਪ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …