ਕਪੂਰਥਲਾ, 7 ਮਾਰਚ (ਪੰਜਾਬ ਪੋਸਟ ਬਿੳਰੋ) – ਭਾਸ਼ਾ ਵਿਭਾਗ ਕਪੂਰਥਲਾ ਵਲੋਂ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਕਾਲਾ ਸੰਘਿਆਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਸੱਚਦੇਵਾ ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ ਕਾਲਾ ਸੰਘਿਆਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵਲੋਂ ਸ਼ਿਰਕਤ ਕੀਤੀ ਜਾਵੇਗੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਜੇ ਇੱਕ ਨਾਰੀ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ।ਨਾਰੀ ਪ੍ਰੇਰਨਾ ਦਾ ਸਾਧਨ ਹੈ ਜੋ ਭੈਣ ਬਣ ਕੇ ਵੀਰ ਨੂੰ, ਪਤਨੀ ਬਣ ਕੇ ਪਤੀ ਨੂੰ, ਮਾਂ ਬਣ ਕੇ ਧੀਆਂ ਤੇ ਪੁੱਤਰਾਂ ਨੂੰ ਚੰਗੇ ਰਾਹ ਪਾਉਦੀਆਂ ਹਨ।ਉਨ੍ਹਾਂ ਦੱਸਿਆ ਕਿ ਪਿਆਰ, ਮਿਲਾਪ, ਕੋਮਲਤਾ ਅਤੇ ਮਿੱਠਤਾ ਆਦਿ ਗੁਣਾਂ ਦੀ ਦਾਤ ਕੁਦਰਤ ਨੇ ਮਰਦਾਂ ਨਾਲੋਂ ਇਸਤਰੀਆਂ ਨੂੰ ਵਧੇਰੇ ਬਖਸ਼ੀ ਹੈ।
ਉਨ੍ਹਾਂ ਦੱਸਿਆ ਕਿ ਅੰਤਰਰਾਸਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਕੁਲਵਿੰਦਰ ਕੰਵਲ, ਲਾਡੀ ਭੁੱਲਰ, ਰਜਨੀ ਵਾਲੀਆ, ਅਮਨ ਮਿੱਠੜਾ, ਮਿਨਾਕਸ਼ੀ ਸ਼ਰਮਾ ਅਤੇ ਨਿਧੀ ਸ਼ਰਮਾ ਕਵਿੱਤਰੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਤੋਂ ਇਲਾਵਾਂ ਮੌਕੇ ‘ਤੇ ਕਾਲਜ ਦੀਆਂ ਵਿਦਿਆਰਥਣਾਂ ਲਈ ਮੌਖਿਕ ਕੁਇਜ਼ ਮੁਕਾਬਲਾ ਵੀ ਕਰਵਾਇਆ ਜਾਵੇਗਾ ਤੇ ਵਿੱਦਿਆਰਥਣਾਂ ਨੂੰ ਸਨਮਾਨ ਵਜੋਂ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇਗਾ।ਕਾਲਜ ‘ਚ ਵਿਭਾਗੀ ਪੁਸਤਕ ਪ੍ਰਦਸ਼ਨੀ ਵੀ ਲਗਾਈ ਜਾਵੇਗੀ ਅਤੇ ਪੁਸਤਕਾਂ ਦੀ ਖਰੀਦ ਕਰਨ ਤੇ ਪ੍ਰਿੰਟ ਰੇਟ ਤੇ ਕਮਿਸ਼ਨ ਵੀ ਦਿੱਤਾ ਜਾਵੇਗਾ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਭਾਗੀ ਰਸਾਲਿਆਂ ਦੀ ਮੈਂਬਰਸ਼ਿਪ ਵੀ ਦਿੱਤੀ ਜਾਵੇਗੀ।
9 ਮਾਰਚ ਨੂੰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ, 14 ਮਾਰਚ ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ 21 ਮਾਰਚ ਨੂੰ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।ਪ੍ਰਦਸ਼ਨੀਆਂ ਸਬੰਧੀ ਵਧੇਰੇ ਜਾਣਕਾਰੀ ਲਈ 79861-59227 ਅਤੇ 97809-23100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …