ਕਪੂਰਥਲਾ, 7 ਮਾਰਚ (ਪੰਜਾਬ ਪੋਸਟ ਬਿੳਰੋ) – ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਅਗਵਾਈ `ਚ ਜਿਲ੍ਹੇ `ਚ ਇਕ ਮਾਰਚ ਤੋਂ 7 ਮਾਰਚ ਤੱਕ ਜਨ ਔਸ਼ਧੀ ਜਾਗਰੂਕਤਾ ਦਿਵਸ ਮਨਾਇਆ ਗਿਆ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਹਰ ਸਾਲ ਇਕ ਮਾਰਚ ਤੋਂ 7 ਮਾਰਚ ਤੱਕ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਹਫ਼ਤਾ ਮਨਾਇਆ ਗਿਆ।ਇਸ ਤਹਿਤ ਸੈਮੀਨਾਰ ਵੀ ਕਰਵਾਏ ਗਏ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਨ ਔਸ਼ਧੀ ਕੇਂਦਰਾਂ ਵਿੱਚ ਜੈਨਰਿਕ ਦਵਾਈਆਂ ਆਮ ਲੋਕਾਂ ਲਈ ਬ੍ਰਾਂਡੇਡ ਦਵਾਈਆਂ ਨਾਲੋਂ 50 ਫੀਸਦੀ ਤੋਂ 90 ਫੀਸਦੀ ਤੱਕ ਸੱਸਤੀਆਂ ਮਿਲਦੀਆਂ ਹਨ।ਕੋਈ ਵੀ ਲੋੜਵੰਦ ਵਿਅਕਤੀ ਘੱਟ ਰੇਟਾਂ `ਤੇ ਵਧੀਆ ਜੈਨਰਿਕ ਦਵਾਈਆਂ ਇਥੋਂ ਖਰੀਦ ਸਕਦਾ ਹੈ।ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਸਿਵਲ ਹਸਪਤਾਲ ਵਿਖੇ ਸਥਿਤ ਜਨ ਔਸ਼ਧੀ ਕੇਂਦਰ ਦਾ ਮੁਆਇਨਾ ਕੀਤਾ ਤੇ ਉਥੋਂ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸੱਸਤੀਆਂ ਜੈਨਰਿਕ ਦਵਾਈਆਂ ਉਪਲਬਧ ਕਰਵਾਉਣ।
ਇਸ ਮੌਕੇ ਏ.ਸੀ.ਐਸ ਡਾ. ਅਨੂ ਸ਼ਰਮਾ, ਡੀ.ਐਮ.ਸੀ ਡਾ. ਸਾਰਿਕਾ ਦੁੱਗਲ, ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ, ਡੀ.ਡੀ.ਐਚ.ੳ ਡਾ. ਕਪਿਲ ਡੋਗਰਾ, ਐਸ.ਐਮ.ਓ ਡਾ. ਸੰਦੀਪ ਧਵਨ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਬੀ.ਈ.ਈ ਰਵਿੰਦਰ ਜੱਸਲ ਤੇ ਪ੍ਰਭਾਤ ਸ਼ਰਮਾ ਆਦਿ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …