ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਉਪ ਮੰਡਲ ਅਫ਼ਸਰ ਚਾਟੀਵਿੰਡ ਗੇਟ ਸੁਧੀਰ ਕੁਮਾਰ ਚੌਧਰੀ ਨੇ ਦੱਸਿਆ ਕਿ 14 ਮਾਰਚ ਸੋਮਵਾਰ ਨੂੰ 66 ਕੇ.ਵੀ ਸੁਲਤਾਨਵਿੰਡ ਬਿਜਲੀ ਘਰ ਤੋਂ ਚੱਲਦੇ 11 ਕੇ.ਵੀ ਫੀਡਰ ਬੀਬੀ ਕੌਲਾਂ ਜੀ ਅਤੇ 11 ਕੇ.ਵੀ ਫੀਡਰ ਭਾਈ ਮੰਝ ਸਵੇਰੇ 11-00 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜ਼ਲੀ ਬੰਦ ਰਹੇਗੀ।132 ਕੇ.ਵੀ ਸਕੱਤਰੀ ਬਾਗ ਤੋਂ ਚੱਲਦੇ 11 ਕੇ.ਵੀ ਫੀਡਰ ਚਾਟੀਵਿੰਡ ਅਤੇ 11 ਕੇ.ਵੀ ਕੋਟ ਬਾਬਾ ਦੀਪ ਸਿੰਘ ਸਵੇਰੇ 10-00 ਵਜੇ ਤੋਂ ਸ਼ਾਮ 4-00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ।ਜਿਸ ਕਾਰਣ ਗੁਰੂ ਅਰਜਨ ਦੇਵ ਨਗਰ, ਗੰਡਾ ਸਿੰਘ ਕਲੋਨੀ, ਸਰਬਜੀਤ ਨਗਰ, ਉਤਮ ਨਗਰ, ਬਾਬਾ ਦੀਪ ਸਿੰਘ ਨਗਰ, ਗੁਰੂ ਰਾਮਦਾਸ ਨਗਰ, ਮਾਤਾ ਕੌਲਾਂ ਜੀ ਨਗਰ, ਨਿਊ ਕ੍ਰਿਸ਼ਨਾ ਨਗਰ, ਅੰਤਰਯਾਮੀ ਕਲੋਨੀ, ਸੰਤ ਚੰਨਣ ਸਿੰਘ ਕਲੋਨੀ, ਤੇਜ਼ ਨਗਰ, ਰਾਮ ਸਿੰਘ ਕਲੋਨੀ, ਸ਼ਹੀਦ ਊਧਮ ਸਿੰਘ ਨਗਰ, ਸਬਜ਼ੀ ਮੰਡੀ ਕੋਟ ਬਾਬਾ ਦੀਪ ਸਿੰਘ, ਗੁਰੂ ਨਾਨਕ ਪੁਰਾ, ਸ਼ਮਸ਼ਾਨ ਘਾਟ, ਰਾਂਝੇ ਦੀ ਹਵੇਲੀ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …