Sunday, June 15, 2025
Breaking News

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਪਠਾਨਕੋਟ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

ਕਿਹਾ, ਬਦਲੇ ਦੀ ਰਾਜਨੀਤੀ ਨਹੀਂ, ਕਰਵਾਇਆ ਜਾਵੇਗਾ ਸਰਬਪੱਖੀ ਵਿਕਾਸ

ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਮਸ਼ਾਂ ਪੰਜਾਬ ਦੇ ਭਲੇ ਦੇ ਲਈ ਹੀ ਸੋਚਿਆ ਹੈ।ਪੰਜਾਬ ਦੇ ਨਾਲ ਨਾਲ ਦਿੱਲੀ ਵੀ ਸਾਡੀ ਆਪਣੀ ਹੈ ਤੇ ਸਾਰਾ ਦੇਸ਼ ਸਾਡਾ ਆਪਣਾ ਹੈ।ਇਸ ਲਈ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ।ੲਹ ਵਿਚਾਰ ਪ੍ਰਗਟ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜੋ ਸਰਕਾਰ ਪੰਜਾਬ ਚੋਂ ਹੋਂਦ ਵਿੱਚ ਆਈ ਹੈ, ਇਹ ਵੀ ਪੰਜਾਬ ਦੇ ਭਲੇ ਦਾ ਕੰਮ ਕਰੇਗੀ।23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਰਾਜਗੂਰੂ ਅਤੇ ਸੁਖਦੇਵ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ।ਇੱਕ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਇੱਕ ਗੁੱਸਾ ਸੀ ਕਿ ਪੰਜਾਬ ਦੀ ਧਰਤੀ ‘ਤੇ ਜ਼ੰਮਣ ਵਾਲੇ ਤੇ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਹੀ ਵੱਡਾ ਬਲਿਦਾਨ ਦੇਣ ਵਾਲੇ 23 ਸਾਲਾ ਗੱਬਰੂ ਦੇ ਸ਼ਹੀਦੀ ਦਿਵਸ ‘ਤੇ ਛੁੱਟੀ ਨਹੀਂ ਸੀ ਕੀਤੀ ਜਾਂਦੀ ।ਇਹ ਪਹਿਲੀ ਸਰਕਾਰ ਹੈ ਜਿਸ ਨੇ ਸ਼ਹੀਦ-ਏ-ਆਜ਼ਮ ਦੇ ਸ਼ਹੀਦੀ ਦਿਵਸ ਦੀ ਛੱਟੀ ਕੀਤੀ ਹੈ ਤਾਂ ਜੋ ਹਰੇਕ ਪੰਜਾਬੀ ਖਟਕੜ ਕਲ੍ਹਾਂ ਅਤੇ ਹੂਸੈਨੀਵਾਲ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਰੋਹਾਂ ‘ਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਸਕੇ।ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਿਲ੍ਹਾ ਪਠਾਨਕੋਟ ਵਿੱਚ ਆਉਣ ‘ਤੇ ਕੈਬਨਿਟ ਮੰਤਰੀ ਨੇ ਧੰਨਵਾਦ ਰੈਲੀ ਨੂੰ ਸੰਬੋਧਿਤ ਕੀਤਾ।
              ਕਟਾਰੂਚੱਕ ਪਠਾਨਕੋਟ ਦੇ ਚੱਕੀ ਸਥਿਤ ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਵਿਖੇ ਪਹੁੰਚੇ ਅਤੇ ਗੱਦੀ ਤੇ ਵਿਰਾਜਮਾਨ ਗੁਰਦੀਪ ਗਿਰੀ ਜੀ ਮਹਾਰਾਜ ਅੱਗੇ ਨਤਮਸਤਕ ਹੋਏ।ਰੋਡ ਸ਼ੋਅ ਦੋਰਾਨ ਢਾਂਗੂ ਚੌਕ ਵਿਖੇ ਪਹੁੰਚ ਕੇ ਉਨਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਉਹ ਬਾਰਠ ਸਾਹਿਬ ਸਥਿਤ ਪੂਜਾ ਰਿਜੋਰਟ ਵਿਖੇ ਆਯੋਜਿਤ ਧੰਨਵਾਦ ਰੈਲੀ ਵਿੱਚ ਸ਼ਾਮਲ ਹੋਏ।ਰੈਲੀ ਮਗਰੋਂ ਕੈਬਨਿਟ ਮੰਤਰੀ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ, ਜਿਥੇ ਡਿਪਟੀ ਕਮਿਸਨਰ ਸੰਯਮ ਅਗਰਵਾਲ ਪਠਾਨਕੋਟ, ਐਸ.ਐਸ.ਪੀ ਸੁਰਿੰਦਰ ਲਾਂਬਾ, ਐਸ.ਡੀ.ਐਮ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ, ਐਸ.ਡੀ.ਐਮ ਧਾਰ ਕਲ੍ਹਾਂ ਜਗਨੂਰ ਸਿੰਘ ਗਰੇਵਾਲ ਤੇ ਹੋਰ ਉੱਚ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕਰਕੇ ਗਾਰਡ ਆਫ ਆਨਰ ਦਿੱਤਾ ਗਿਆ।
                  ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੇ ਜਿਸ ਵਿਸ਼ਵਾਸ਼ ਨਾਲ ਉਨ੍ਹਾਂ ਨੂੰ ਜਿੱਤ ਦਿਲਾਈ ਹੈ, ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕ ਹੁਣ ਬਦਲਾਅ ਦੇਖਣਾ ਚਾਹੁੰਦੇ ਸੀ।ਉਨ੍ਹਾਂ ਨੇ ਕਿਹਾ ਕਿ ਸਰਕਾਰੀ ਵਿਭਾਗਾਂ ‘ਚ ਬਹੁਤ ਯੋਗ ਅਧਿਕਾਰੀ ਹਨ, ਪਰ ਰਾਜਨੀਤਕ ਦਬਾਅ ਹੇਠ ਉਨ੍ਹਾਂ ਨੂੰ ਕਾਰਜ਼ ਕਰਨ ਦਾ ਮੋਕਾ ਨਹੀਂ ਮਿਲਦਾ।ਉਨਾਂ ਕਿਹਾ ਕਿ ਕਿਸੇ ਅਧਿਕਾਰੀ ‘ਤੇ ਕੋਈ ਵੀ ਰਾਜਨੀਤਿਕ ਦਬਾਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਹੀਦ ਭਗਤ ਸਿੰਘ ਜੀ ਦੇ ਜਨਮ ਦਿਨ ‘ਤੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੜ੍ਹੀਵਾਰ ਪ੍ਰੋਗਰਾਮ ਚਲਾਏ ਜਾਣਗੇ।
                   ਇਸ ਮੋਕੇ ਵਿਭੂਤੀ ਸ਼ਰਮਾ, ਅਮਿਤ ਮਿੰਟੂ, ਸਮਸੇਰ ਸਿੰਘ, ਵਿਜੈ ਕਟਾਰੂਚੱਕ, ਵੇਦ ਪ੍ਰਕਾਸ਼, ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …