ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ਹੀਦਾਂ ਦੀ ਬਦੋਲਤ ਹੀ ਅਸੀਂ ਅੱਜ ਆਜ਼ਾਦੀ ਦੀ ਫਿਜ਼ਾ ਮਾਣ ਰਹੇ ਹਾਂ ਅਤੇ ਉਨ੍ਹਾਂ ਨੂੰ ਸੱਚੇ ਦਿਲ ਤੋਂ ਯਾਦ
ਕਰਨਾ ਹੀ ਉਨ੍ਹਾਂ ਨੂੰ ਸੱਚੀ ਸਰਧਾਂਜਲੀ ਹੈ।ਰਜਿੰਦਰ ਸਿੰਘ ਕਾਹਲੋਂ ਸਰਪੰਚ ਪਿੰਡ ਧਮਰਾਈ ਨੇ ਇਹ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਦੇ ਸਰਧਾਂਜਲੀ ਸਮਾਰੋਹ ਦੌਰਾਨ ਸੰਬੋਧਿਤ ਕਰਦਿਆਂ ਕੀਤਾ।ਪਿੰਡ ਦੀ ਪਾਰਕ ਵਿੱਚ ਹੋਏ ਪ੍ਰੋਗਰਾਮ ਵਿੱਚ ਮੁਲਖ ਰਾਜ, ਮਨੋਹਰ ਲਾਲ, ਚਮਨ ਲਾਲ ਜਸਰੋਟਿਆ, ਮਾਸਟਰ ਨੰਦ ਲਾਲ, ਡਾ. ਬੋਧ ਰਾਜ, ਨੰਬਰਦਾਰ ਗੁਰਮੇਜ਼ ਸਿੰਘ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਜਤਿੰਦਰ ਠਾਕੁਰ, ਰਾਜਵਿੰਦਰ ਸਿੰਘ ਸੇਠੀ, ਨਰਿੰਦਰ ਕੁਮਾਰ, ਦੀਪਕ ਕੁਮਾਰ ਕਾਕਾ, ਅਵਤਾਰ ਕ੍ਰਿਸ਼ਨ (ਰਾਜੂ) ਅਤੇ ਭਾਰੀ ਸੰਖਿਆਂ ਵਿੱਚ ਪਿੰਡ ਦੇ ਸਾਬਕਾ ਸੈਨਿਕ ਵੀ ਹਾਜ਼ਰ ਸਨ।
ਸਰਪੰਚ ਰਜਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਦਿਲ੍ਹਾਂ ਅੰਦਰ ਜ਼ਿੰਦਾ ਰੱਖਣ ਦੇ ਉਦੇਸ਼ ਨਾਲ ਪਿੰਡ ਵਿੱਚ ਬਣਾਈ ਪਾਰਕ ਅੰਦਰ ‘ਚ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਲਗਾਇਆ ਗਿਆ ਹੈ ਜਿਥੇ ਹਰ ਸਾਲ ਉਨਾਂ ਦਾ ਜਨਮ ਦਿਨ ਤੇ ਬਲਿਦਾਨ ਦਿਵਸ ਮਨਾਇਆ ਜਾਂਦਾ ਹੈ।ਸਮਾਰੋਹ ਦੋਰਾਨ ਸ਼ਹੀਦੇ ਆਜਮ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਦਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਤੇ ਸਮਾਰੋਹ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media