Thursday, September 19, 2024

ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਤਿਆਰ ਕਰਨਾ ਰਿਆਤ ਬਾਹਰਾ ਯੂਨੀਵਰਸਿਟੀ ਦੀ ਵਿਸ਼ੇਸ਼ਤਾ – ਚਾਂਸਲਰ

ਕਿਹਾ ਅਕਾਦਮਿਕ ਕੋਰਸ ਪਾਸ ਕਰਨ ਤੋਂ ਪਹਿਲਾਂ ਹੀ ਰੁਜ਼ਗਾਰ ਲਈ ਵਚਨਬੱਧ

ਅੰਮ੍ਰਿਤਸਰ, 23 (ਸੁਖਬੀਰ ਸਿੰਘ) – ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਕੋਰਸਾਂ ਨੂੰ ਪਾਸ ਕਰਨ ਤੋਂ ਪਹਿਲਾਂ ਹੀ ਰੁਜ਼ਗਾਰ ਲਈ ਤਿਆਰ ਕਰਨ ਦੀ ਵਚਨਬੱਧਤਾ ਹੈ, ਜੋ ਉਨ੍ਹਾਂ ਨੂੰ ਪਲੇਸਮੈਂਟ ਲਈ ਚੰਗੀ ਸਥਿਤੀ ਵਿੱਚ ਖੜ੍ਹਾ ਕਰਦੀ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਗਰੁੱਪ ਵੱਲੋਂ ਬਾਹਰਾ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਵੱਖ-ਵੱਖ ਪੈਰਾਮੈਡੀਕਲ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਦਾ ਹੈ।ਉਨ੍ਹਾਂ ਨੂੰ ਸੁੰਦਰਤਾ ਅਤੇ ਤੰਦਰੁਸਤੀ, ਐਕਸ-ਰੇ, ਸੀ.ਟੀ ਸਕੈਨ, ਅਲਟਰਾਸਾਊਂਡ, ਪੈਥੋਲੋਜੀਕਲ ਡਾਇਗਨੌਸਟਿਕ ਟੈਸਟ, ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ, ਡਾਇਲਸਿਸ ਤਕਨਾਲੋਜੀ, ਮੈਡੀਕਲ ਲੈਬਾਰਟਰੀ ਤਕਨਾਲੋਜੀ, ਆਪ੍ਰੇਸ਼ਨ ਥੀਏਟਰ ਅਤੇ ਐਨਸਥੀਸੀਆ ਤਕਨਾਲੋਜੀ ਦੀ ਸਿਖਲਾਈ ਦਿੱਤੀ ਜਾਂਦੀ ਹੈ।
                   ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਜੋ ਕਿ ਬਾਹਰਾ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰੋਮੋਟਰ ਵੀ ਹਨ, ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਨਕਿਊਬੇਸ਼ਨ ਸੈਂਟਰ ਟੈਕਨਾਲੋਜੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਬਾਹਰਾ ਨੇ ਦੱਸਿਆ ਕਿ ਬਾਹਰਾ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਨਿਊਰੋ ਅਤੇ ਸਪਾਈਨ ਸਰਜਰੀ, ਮੈਡੀਕਲ ਔਨਕੋਲੋਜੀ, ਐਂਡੋਕਰੀਨੋਲੋਜੀ, ਪਲਾਸਟਿਕ ਸਰਜਰੀ ਅਤੇ ਬਰਨਜ਼, ਬਾਲ ਰੋਗ ਅਤੇ ਨਿਓਨੈਟੋਲੋਜੀ ਵਰਗੇ ਸੁਪਰ ਸਪੈਸ਼ਲਿਟੀ ਵਿਭਾਗਾਂ ਵਿੱਚ ਤਜ਼ੁਰਬੇਕਾਰ ਡਾਕਟਰ ਉਪਲੱਬਧ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ਼ ਮੈਡੀਕਲ ਐਂਡ ਅਲਾਈਡ ਸਾਇੰਸਜ਼ ਨੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ, ਡਾਇਲਸਿਸ ਟੈਕਨਾਲੋਜੀ, ਮੈਡੀਕਲ ਲੈਬਾਰਟਰੀ ਟੈਕਨਾਲੋਜੀ, ਆਪ੍ਰੇਸ਼ਨ ਥੀਏਟਰ ਅਤੇ ਐਨੱਸਥੀਸੀਆ ਤਕਨਾਲੋਜੀ ਵਿੱਚ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਕੋਰਸ ਸ਼ੁਰੂ ਕੀਤੇ ਹਨ।ਇਸ ਦੇ ਨਾਲ ਆਪਟੋਮੈਟਰੀ, ਕਾਰਡੀਓਵੈਸਕੁਲਰ ਟੈਕਨਾਲੋਜੀ, ਐਮਰਜੈਂਸੀ ਰਿਸਪਾਂਡਰ ਅਤੇ ਆਈਸੀਯੂ ਟੈਕਨੀਸ਼ੀਅਨ ਦੇ ਕੋਰਸ ਵੀ ਸ਼ੁਰੂ ਕੀਤੇ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ਼ ਮੀਡੀਆ ਸਟੱਡੀਜ਼ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰ, ਸਾਊਂਡ ਇੰਜਨੀਅਰਿੰਗ ਵਿੱਚ ਬੀ.ਐਸ.ਸੀ, ਫਿਲਮ ਮੇਕਿੰਗ ਵਿੱਚ ਬੀ.ਐਸ.ਸੀ ਅਤੇ ਫੋਟੋਗ੍ਰਾਫੀ ਵਿੱਚ ਬੀ.ਐਸ.ਸੀ ਵਰਗੇ ਕੋਰਸ ਕਰਵਾਏ ਜਾ ਰਹੇ ਹਨ।
                   ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਸਕੂਲ ਆਫ਼ ਏਅਰਲਾਈਨਜ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਨੇ ਟੂਰਿਜ਼ਮ ਅਤੇ ਕੈਬਿਨ ਮੈਨੇਜਮੈਂਟ ਵਿੱਚ ਬੀ.ਐਸ.ਸੀ, ਏਅਰਪੋਰਟ ਅਤੇ ਕਾਰਗੋ ਮੈਨੇਜਮੈਂਟ ਵਿੱਚ ਬੀ.ਐਸ.ਸੀ ਅਤੇ ਏਅਰਲਾਈਨਜ਼ ਅਤੇ ਏਅਰਪੋਰਟ ਮੈਨੇਜਮੈਂਟ ਵਿੱਚ ਬੀ.ਐਸ ਸੀ ਵਰਗੇ ਨੌਕਰੀਆਂ ਵਾਲੇ ਕੋਰਸਾਂ ਦੀ ਪੇਸ਼ਕਸ਼ ਕੀਤੀ ਹੈ।
                ਚਾਂਸਲਰ ਨੇ ਖੁਲਾਸਾ ਕੀਤਾ ਕਿ ਹੁਨਰ ਵਿਕਾਸ ਕੇਂਦਰ ਆਪਣੇ ਦਾਖਲ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮਾਨਤਾ ਤੋਂ ਇਲਾਵਾ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਰਿਆਇਤਾਂ ਪ੍ਰਦਾਨ ਕਰਦਾ ਹੈ।
              ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਕਰਨ ਵਾਲੀਆਂ ਕੁੱਝ ਮਹੱਤਵਪੂਰਨ ਕੰਪਨੀਆਂ ਵਿੱਚ ਵਿਪਰੋ, ਇਨਫੋਸਿਸ, ਟੀ.ਸੀ.ਐਸ, ਯੂ.ਪੀ.ਆਈ, ਆਈ.ਬੀ.ਐਮ, ਸਮਾਰਟ ਡੇਟਾ, ਹਿਟਾਚੀ, ਕੁਆਰਕ, ਕਲਾਉਡ ਥਿੰਗ, ਗਲੋਬਲ ਲਾਜ਼ਿਕ, ਟੌਮੀ ਹਿਲਫਾਇਰ, ਆਈਟੀਸੀ ਲਿਮਟਿਡ, ਟੈਕ ਮਹਿੰਦਰਾ, ਬੋਰਡ ਇਨਫਿਨਿਟੀ ਅਤੇ ਡਰਿਸ਼ ਇਨਫੋਟੈਕ, ਗ੍ਰੇਜੀਟੀ, ਬਲੂਬੈਸ਼ ਅਤੇ ਇੰਡੀਆ ਮਾਰਟ ਸ਼ਾਮਲ ਹਨ।
               ਬਾਹਰਾ ਨੇ ਕਿਹਾ ਕਿ ਸਾਰੇ ਪਾਸ ਆਊਟ ਵਿਦਿਆਰਥੀਆਂ ਨੇ ਸਿਵਲ ਸਰਵਿਸ ਇਮਤਿਹਾਨਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।ਕੁੱਝ ਵਿਦਿਆਰਥੀ ਆਈ.ਏ.ਐਸ ਅਤੇ ਆਈ.ਪੀ.ਐਸ ਬਣ ਚੁੱਕੇ ਹਨ ਤੇ ਕਈ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀਆਂ ਰਾਜ ਸਿਵਲ ਸੇਵਾਵਾਂ ‘ਚ ਚੁਣੇ ਗਏ ਹਨ।
ਬਾਹਰਾ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪ੍ਰਸਿੱਧ ਅਕਾਦਮਿਕ ਅਤੇ ਪ੍ਰਸ਼ਾਸਕ ਹਨ।ਉਹ ਇਸ ਤੋ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰੀਖਿਆ ਕੰਟਰੋਲਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …