Sunday, April 19, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿੱਚ ਸੰਚਾਰ ਕੌਂਸਲ ਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਸ਼ੁਰੂ

ਅੰਗਰੇਜੀ ਭਾਸ਼ਾ ਦੇ ਸਹਿਯੋਗ ਨਾਲ ਅਸੀ ਦੁਨੀਆ ਨਾਲ ਜੁੜ ਸਕਦਾ ਹਾਂ – ਸ: ਛੀਨਾ

PPN2411201419

ਅੰਮ੍ਰਿਤਸਰ, 24 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿੱਚ ਵਿਦਿਆਰਥੀਆਂ ਵਿੱਚ ਸੰਚਾਰ ਕੌਂਸਲ ਅਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੇ. ਜੀ. ਐੱਨ. ਵੈਲਫ਼ੇਅਰ, ਆਰਟ ਐਂਡ ਕਲਚਰ, ਸੋਸਾਇਟੀ ਦੇ ਸਹਿਯੋਗ ਨਾਲ ਕੈਬ੍ਰਿਜ਼ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਰਵਾਈ ਇਸ ਵਰਕਸ਼ਾਪ ਦਾ ਉਦਘਾਟਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਕੀਤਾ।

PPN2411201420
ਵਰਕਸ਼ਾਪ ਦਾ ਅਗਾਜ਼ ਸ: ਛੀਨਾ ਤੇ ਉਨ੍ਹਾਂ ਦੀ ਧਰਮਪਤੀ ਸ੍ਰੀਮਤੀ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ: ਛੀਨਾ ਨੇ ਕਾਲਜ ਵੱਲੋਂ ਕਰਵਾਈ ਇਸ ਵਰਕਸ਼ਾਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਵਿਦਿਆਰਥੀਆਂ ਲਈ ਕਾਮਯਾਬ ਸਾਬਿਤ ਹੁੰਦੀ ਹਨ। ਉਨ੍ਹਾਂ ਦੱਸਿਆ ਕਿ ਅੱਜ ਅੰਗਰੇਜੀ ਪੂਰੀ ਦੁਨੀਆਂ ਦੀ ਭਾਸ਼ਾ ਬਣ ਚੁੱਕੀ ਹੈ ਅਤੇ ਇਸ ਰਾਹੀਂ ਅਸੀ ਪੂਰੀ ਦੁਨੀਆ ਨਾਲ ਜੁੜ ਸਕਦੇ ਹਾਂ।ਉਨ੍ਹਾਂ ਕਿਹਾ ਕਿ ਅੰਗਰੇਜੀ ਭਾਸ਼ਾ ਵਿਦਿਆਰਥੀਆਂ ਦੇ ਮਨਾਂ ਵਿੱਚ ਇਕ ਔਖੇ ਵਿਸ਼ੇ ਵਾਂਗੂੰ ਘਰ ਕਰ ਗਈ ਹੈ ਪਰ ਅਸਲ ਵਿੱਚ ਇਹ ਬਹੁਤ ਹੀ ਸੌਖੀ ਹੈ।ਉਨ੍ਹਾਂ ਨੇ ਵਰਕਸ਼ਾਪ ਲਗਾਉਣ ਦੇ ਲਈ ਅਕੈਡਮੀ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਤੋਂ ਜਿਆਦਾ ਤੋਂ ਜਿਆਦਾ ਗਿਆਨ ਹਾਸਲ ਕਰਨ ਲਈ ਜ਼ੋਰ ਦਿੱਤਾ।
ਸ੍ਰੀਮਤੀ ਤੇਜਿੰਦਰ ਕੌਰ ਨੇ ਛੀਨਾ ਨੇ ਵੀ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਪ੍ਰਾਪਤ ਕਰਕੇ ਉੱਚ ਟੀਚੇ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸ: ਛੀਨਾ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਸਵਾਗਤ ਕੀਤਾ ਅਤੇ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ। ਇਸ ਦੌਰਾਨ ਪੈਟਰਨ ਕੇ. ਜੀ. ਐੱਨ ਵੈਲਫ਼ੇਅਰ ਸੋਸਾਇਟੀ ਦੀ ਸ਼ੌਂਸਲ ਐਕਟੀਵਿਸਟ ਰੇਖਾ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਚਾਰ ਕੌਂਸਲ ਅਤੇ ਵਿਅਕਤੀਤਵ ਵਿਕਾਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਅੰਗਰੇਜੀ ਸਬੰਧੀ ਮਨਾਂ ਵਿੱਚ ਬੈਠੇ ਡਰ ਖ਼ਤਮ ਕਰਕੇ ਇਸ ਨੂੰ ਇਕ ਚੁਣੌਤੀ ਵਜੋਂ ਲੈ ਕੇ ਪੜ੍ਹਣਾ ਚਾਹੀਦਾ ਹੈ। ਇਸ ਵਰਕਸ਼ਾਪ ਮੌਕੇ ਸੰਜੇ ਮਹਾਜਨ, ਜਗਦੀਪ ਸਿੰਘ, ਪ੍ਰੋ: ਮਨਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply