ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ, ਮੈਡੀਕਲ ਐਜੂਕੇਸ਼ਨ ਅਤੇ ਖੋਜ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਟਰੱਸਟ ਦੀ ਮਾਲ ਮੰਡੀ ਸਕੀਮ ਵਿਚ ਬਦਲਵੇ 122 ਪਲਾਟਾਂ ਦਾ ਡਰਾਅ ਕਢਿਆ ਗਿਆ।ਇਹ ਪਲਾਟ ਹੋਲਡਰ ਪਿਛਲੇ ਕਈ ਸਾਲਾ ਤੋ ਆਪਣੇ-ਆਪਣੇ ਪਲਾਟਾਂ ਦੇ ਕਬਜੇ ਦੀ ਮੰਗ ਕਰ ਰਹੇ ਹਨ।ਪਰੰਤੂ ਟਰੱਸਟ ਉਕਤ ਸਕੀਮ ਵਿਚ ਕੁਝ ਤਕਨੀਕੀ ਕਾਰਨਾਂ ਕਰਕੇ ਇਨ੍ਹਾਂ ਪਲਾਟਾਂ ਦੇ ਕਬਜੇ ਨਹੀ ਸੀ ਦੇ ਰਿਹਾ।
ਟਰੱਸਟ ਦੇ ਚੇਅਰਮੈਨ ਸ਼੍ਰੀ ਸੰਦੀਪ ਰਿਸ਼ੀ ਵੱਲੋ ਇਸ ਬਦਲਵੇ ਪਲਾਟਾਂ ਦੀ ਸਕੀਮ ਦੀ ਪzzਵਾਨਗੀ ਦੇਣ ਤੇ ਮੰਤਰੀ ਜੀ ਦਾ ਧੰਨਵਾਦ ਕੀਤਾ ਅਤੇ ਇਸ ਡਰਾਅ ਉਨ੍ਹਾਂ ਵੱਲੋ ਇਸ ਡਰਾਅ ਵਿਚ ਸ਼ਾਮਲ ਹੋਣ ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਮਾਲ ਮੰਡੀ ਵੈਲਫੇਅਰ ਐਸੋਸਇਸ਼ਨ ਦੇ ਪ੍ਰਧਾਨ ਸ਼੍ਰੀ ਪ੍ਰੇਮ ਸਾਗਰ ਵੱਲੋ ਇਹ ਵੀ ਕਿਹਾ ਗਿਆ ਕਿ ਇਸ ਕੰਮ ਅਤੇ ਸਾਡੀ ਮੁਸ਼ਕਲਾਂ ਨੂੰ ਨਿੱਜੀ ਧਿਆਨ ਦਿੰਦੇ ਹੋਏ ਮਾਨਯੋਗ ਮੰਤਰੀ ਜੀ ਵੱਲੋ ਇਹ ਕੰਮ ਜੰਗੀ ਪੱਧਰ ਤੇ ਕਰਵਾਇਆ ਗਿਆ ਜਿਸ ਲਈ ਸਾਰੀ ਐਸੋਸਇਏਸ਼ਨ ਦੇ ਅਧਿਕਾਰੀ ਇਨ੍ਹਾਂ ਦੇ ਰਿਣੀ ਰਹਿਣਗੇ।ਮੰਤਰੀ ਸ੍ਰੀ ਜੋਸ਼ੀ ਵੱਲੋ ਇਹ ਦੱਸਿਆ ਗਿਆ ਕਿ ਇਸ ਸਕੀਮ ਵਿੱਚ ਵੱਲੋ 26 ਕਰੋੜ ਦੇ ਵਿਕਾਸ ਦੇ ਕੰਮ ਕਰਵਾ ਦਿੱਤੇ ਹਨ ਅਤੇ ਬਾਕੀ ਰਹਿੰਦੇ 8.5 ਕਰੋੜ ਦੇ ਕੰਮ ਜਲਦ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਉਨ੍ਹਾਂ ਵੱਲੋ ਇਹ ਇਹ ਵੀ ਘੋਸ਼ਣਾ ਕੀਤੀ ਗਈ ਕਿ ਅੰਮ੍ਰਿਤਸਰ ਜਲਦ ਹੀ ਨਿਊ ਅੰਮ੍ਰਿਤਸਰ ਸਕੀਮ ਵਿਚ ਫਲੈਟਾਂ ਅਤੇ ਪਲਾਟਾਂ, ਸਾਹਮਣੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਸਕੀਮ ਵਿਚ ਪਲਾਟਾਂ ਦੀਆਂ ਅਰਜੀਆਂ ਦੀ ਮੰਗ ਕਰਨ ਜਾ ਰਿਹਾ ਅਤੇ ਇਹ ਸਾਰੀਆਂ ਪ੍ਰਾਪਰਟੀਆਂ ਲੱਕੀ ਡਰਾਅ ਰਾਂਹੀ ਲੋਕਾਂ ਨੂੰ ਅਲਾਟ ਕੀਤੀਆਂ ਜਾਣਗੀਆਂ।ਉਨ੍ਹਾਂ ਵੱਲੋ ਡਰਾਅ ਵਿਚ ਹਾਜਰ ਆਏ ਲੋਕਾਂ ਨੂੰ ਬਲਦਵੇਂ ਪਲਾਟ ਮਿਲਣ ਤੇ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਨਵੇ ਪਲਾਟਾਂ ਵਿਚ 2 ਸਾਲ ਵਿਚ ਮਕਾਨ ਦੀ ਉਸਾਰੀ ਕਰ ਸਕਦੇ ਹਨ ਅਤੇ ਅਪੀਲ ਵੀ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਆਪਣਾ ਘਰ ਸਮਝਣ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਨਵੀ ਵਸੀ ਕਲੋਨੀ ਨੂੰ ਹਰਾ-ਭਰਾ ਬਨਾਉਣ।ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੀ ਇਹ ਪਹਿਲੀ ਕਲੋਨੀ ਹੈ, ਜਿਸ ਵਿਚ ਬਿਜਲੀ ਸਿਸਟਮ ਅੰਡਰ ਗਰਾਉਡ ਹੈ ਅਤੇ ਇਕ ਹਫਤੇ ਦੇ ਅੰਦਰ-ਅੰਦਰ ਪਲਾਟ ਹੋਲਡਰਾਂ ਦੇ ਬਿਜਲੀ ਦੇ ਕੂਨੈਕਸ਼ਨ ਦਿੱਤੇ ਜਾਣੇ ਸ਼ਰੂ ਹੋ ਜਾਣਗੇ।ਉਨ੍ਹਾਂ ਨੇ ਕਿਹਾ ਅੰਮ੍ਰਿਤਸਰ ਸ਼ਹਿਰ ਵਿਚ ਵਿਕਾਸ ਦੇ ਪ੍ਰੋਜੈਕਟ ਬੜੀ ਤੇਜੀ ਨਾਲ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨ ਵਿਚ ਸ਼ਹਿਰ ਦੀ ਦਿਖ ਬਦਲ ਜਾਵੇਗੀ।ਇਸ ਮੌਕੇ ਤੇ ਟ੍ਰਸਟ ਦੇ ਚੇਅਰਮੈਨ ਸੰਦੀਪ ਰਿਸ਼ੀ, ਅਰਵਿੰਦ ਸ਼ਰਮਾਂ, ਈਓ. ਭਾਰਤ ਭੂਸ਼ਣ ਐਸ.ਈ, ਅਮਨ ਏਰੀ ਕੌਸਂਲਰ, ਸੁਖਮਿੰਦਰ ਪਿੰਟੂ ਕੌਸਂਲਰ, ਡਾ: ਯੋਗੇਸ਼ ਅਰੋੜ, ਰਾਕੇਸ਼ ਮਿੰਟੂ, ਕੌਸਂਲਰ ਵਾਰਡ ਨੰ: 6 ਹਾਜਰ ਸਨ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …