Sunday, September 13, 2026

ਡੀ.ਏ.ਵੀ ਇੰਟਰਨੈੈਸ਼ਨਲ ਸਕੂਲ ‘ਚ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਵੇ ਸੈਸ਼ਨ ਦੀ ਸ਼ੁਰੂਆਤ ਪਵਿੱਤਰ ਹਵਨ ਦੇ ਆਯੋਜਨ ਨਾਲ ਕੀਤੀ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਵਨ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਮਾਨਵਤਾ ਦੇ ਕਲਿਆਣ, ਕੋਰੋਨਾ ਵਾਇਰਸ ਦੇ ਨਾਸ਼, ਵਾਤਾਵਰਣ ਕੀ ਸ਼ੁੱਧਤਾ ਅਤੇ ਵਿਦਿਆਰਥੀਆਂ ਦੇ ਵਿਦਿਅਕ ਵਿਕਾਸ ਕੀ ਕਾਮਨਾ ਕਰਦਿਆਂ ਆਹੂਤੀਆਂ ਪਾਈਆਂ ਗਈਆਂ।ਵੈਦਿਕ ਮੰਤਰ ਉਚਾਰਣ ਅਤੇ ਭਜਨਾਂ ਦੇ ਗਾਇਨ ਨਾਲ ਸਕੂਲ ਦਾ ਵਾਤਾਵਰਣ ਪਾਵਨ ਹੋ ਗਿਆ।ਪ੍ਰਿੰਸੀਪਲ ਡਾ. ਗੁਪਤਾ ਨੇ ਵਿਦਿਆਰਥੀਆਂ ‘ਤੇ ਫੁਲਾਂ ਦੀ ਵਰਖਾ ਕਰ ਕੇ ਸਫਲਤਾ ਦਾ ਆਸ਼ੀਰਵਾਦ ਦਿੱਤਾ।ਉਨਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੀਤੇ ਦੋ ਸਾਲਾਂ ‘ਚ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਕਾਰਣ ਵਿਦਿਆਰਥੀ ਸਕੂਲਾਂ ‘ਚ ਪੜਣ ਨਹੀਂ ਆ ਸਕੇ ਸਨ।ਹੁਣ ਦੋ ਸਾਲ ਬਾਅਦ ਉਹ ਪ੍ਰਾਰੰਪਿਕ ਵਾਤਾਵਰਣ ‘ਚ ਵਾਪਸ ਆ ਰਹੇ ਹਨ ਇਸ ਲਈ ਉਨਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਵਧਣ ਵਿੱਚ ਬੱਚਿਆਂ ਦਾ ਸਹਿਯੋਗ ਕਰਨ।
ਇਸ ਮੌਕੇ ਸਕੂਲ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼ੀਮਤੀ ਨੀਲਮ ਕਾਮਰਾ, ਸਕੂਲ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਕੋਰੋਨਾ ਉਪਰੰਤ ਮੁੜ ਸਕੂਲ ਵਿੱਚ ਪੜਾਈ ਦੀ ਸ਼ੁਰੂਆਤ ‘ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਲਕਾਂ ਦਿੱਤੀਆਂ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …