ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂੰਮੀ ਵਾਲਾ ਭੁਚੋ ਕਲਾਂ ਅਤੇ ਮਾਤਾ ਵਿਪਨਪ੍ਰੀਤ ਕੌਰ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ
ਜੀ ਦੇ ਲੰਗਰ ਦੀ ਸੇਵਾ ਲਈ 6 ਮਹੀਨੇ ਰੋਜ਼ਾਨਾ 13 ਟੀਨ ਦੇਸੀ ਘਿਉ ਸੇਵਾ ਲਈ ਗਈ।ਮਾਤਾ ਵਿਪਨਪ੍ਰੀਤ ਕੌਰ, ਸੰਤ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਤੇ ਲੁਧਿਆਣੇ ਦੀ ਸਾਧ ਸੰਗਤ ਵਲੋ ਇੱਕ ਟਰਾਲਾ ਦੇਸੀ ਘਿਓ ਦੀ ਸੇਵਾ ਲਈ ਗਈ ਤਖਤ ਸੱਚਖੰਡ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਤੇ ਭਾਈ ਪਰਮਵੀਰ ਸਿੰਘ ਰਹਿਰਾਸੀਆ ਸਿੰਘ ਵਲੋਂ ਬਾਬਾ ਸੁਖਦੇਵ ਸਿੰਘ ਅਤੇ ਮਾਤਾ ਵਿਪਨਪ੍ਰੀਤ ਕੌਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਦੁਆਰਾ ਬੋਰਡ ਦੇ ਜੂਨੀਅਰ ਸਹਾਇਕ ਸੁਪਰਡੈਂਟ ਰਵਿੰਦਰ ਸਿੰਘ ਕਪੂਰ ਤੇ ਮਹਿੰਦਰ ਸਿੰਘ ਸ਼ਾਹ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media