Thursday, October 8, 2026

ਫਰੀਡਮ ਫਾਈਟਰ ਜਿਲ੍ਹਾ ਜਥੇਬੰਦੀ ਨੇ ਮਨਦੀਪ ਸਿੰਘ ਸਿੱਧੂ ਦਾ ਐਸ.ਐਸ.ਪੀ ਸੰਗਰੂਰ ਲੱਗਣ ‘ਤੇ ਕੀਤਾ ਸਨਮਾਨ

ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰਾਅਧਿਕਾਰੀ ਜਿਲ੍ਹਾ ਸੰਗਰੂਰ ਦੀ ਜੱਥੇਬੰਦੀ ਦੇ ਵਫਦ ਵਲੋਂ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਨੂੰ ਸੰਗਰੂਰ ਵਿਖੇ ਦੁਬਾਰਾ ਐਸ.ਐਸ.ਪੀ ਲੱਗਣ ‘ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।ਸਿੱਧੂ ਨੇ ਇਸ ਸਮੇਂ ਕਿਹਾ ਕਿ ਉਹ ਇਕ ਅਫ਼ਸਰ ਹੋਣ ਦੇ ਨਾਲ ਨਾਲ ਫਰੀਡਮ ਫਾਈਟਰ ਪ੍ਰੀਵਾਰ ਦੇ ਮੈਂਬਰ ਵੀ ਹਨ, ਜਿਸ ਦਾ ਉਨਾਂ ਨੂੰ ਬਹੁਤ ਮਾਣ ਹੈ।ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਵੱਧ ਮਾਣ ਵਾਲੀ ਗੱਲ ਕੀ ਹੋਵੇਗੀ ਕਿ ਉਹ ਵੱਧ ਤੋਂ ਵੱਧ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾ ਦੇ ਕੰਮ ਆ ਸਕਣ।ਇਸ ਮੌਕੇ ਚਮਕੌਰ ਸਿੰਘ ਘਨੌਰੀ, ਮੁਖਤਿਆਰ ਸਿੰਘ ਹੇੜੀਕੇ, ਪਰਮਜੀਤ ਸਿੰਘ ਟਿਵਾਣਾ, ਲਖਵਿੰਦਰ ਸਿੰਘ ਭੱਟੀਵਾਲ ਕਲਾ , ਸਰਬਜੀਤ ਸਿੰਘ ਭਿੰਡਰਾ, ਮਨਜੀਤ ਸਿੰਘ ਢੱਡਰੀਆਂ, ਗੁਰਜੀਤ ਸਿੰਘ ਭੱਟੀਵਾਲ ਕਲਾਂ, ਸੁਰਿੰਦਰ ਸਿੰਘ ਮਾਨ, ਫਤਿਹ ਸਿੰਘ ਤੇ ਅਬਦੁਲਾ ਖਾਨ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …