Monday, June 16, 2025
Breaking News

ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦਾ 16ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਮਹਿਮਾਨ ਤੇ ਸ੍ਰ. ਮਨਜੀਤ ਸਿੰਘ ਸੱਕਤਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ

PPN2511201415
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਸੋਸਾਈਟੀ (ਰਜਿ) ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਲੋਂ 16ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸਿੰਘ ਵਜੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਹੈੱਡ ਗ੍ਰਥੀ ਸ਼੍ਰੀ ਦਰਬਾਰ ਸਾਹਿਬ) ਅਤੇ ਸ੍ਰ. ਮਨਜੀਤ ਸਿੰਘ ਸੱਕਤਰ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ।ਸੋਸਾਈਟੀ ਦੇ ਪ੍ਰਧਾਨ ਹਰਜਾਪ ਸਿੰਘ ਅਤੇ ਸਾਰੇ ਹੀ ਮੇਂਬਰਾਂ ਅਤੇ ਸਕੂਲ ਪ੍ਰਿੰਸੀਪਲ ਗੁਰਮੀਤ ਕੋਰ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਕੂਲ ਦੇ ਬੱਚਿਆ ਨੇ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਦੀ ਸ਼ੂਰ੍ਰਆਤ ਗੂਰਬਾਣੀ ਦੇ ਸ਼ਬਦ ਦੇ ਨਾਲ ਕੀਤੀ ਗਈ।ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਹੈੱਡ ਗ੍ਰਥੀ ਸ਼੍ਰੀ ਦਰਬਾਰ ਸਾਹਿਬ) ਨੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਜਿਥੇ ਬੱਚੇ ਬੜੇ ਹੀ ਵਧੀਆ ਢੰਗ ਨਾਲ ਪੜਾਈ ਵਿੱਚ ਪੁਰੀ ਮਿਹਨਤ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੇ ਹਨ ਉਥੇ ਧਾਰਮਿਕ ਵਿਦਿਆ ਹਾਸਲ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਅਜੋਕੇ ਮਾਹੌਲ ਨੂੰ ਸਾਹਮਣੇ ਰੱਖ ਕੇ ਪੇਸ਼ ਕੀਤੇ ਗਏ ਸਟੇਜ ਪ੍ਰੋਗਰਾਮ ਨੂੰ ਵੇਖ ਕੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ, ਕਿੳਂਕਿ ਬੱਚਿਆਂ ਨੇ ਬੜੇ ਬਿਹਤਰੀਨ ਢੰਗ ਨਾਲ ਧਾਰਮਿਕ ਤੇ ਸਮਾਜਿਕ ਮੁੱਦਿਆਂ ਨੂੰ ਉਠਾ ਕੇ ਆਪਣੀ ਕਲਾ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ ਹੈ।ਉਨਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਸਰਾਹਨਾ ਕੀਤੀ।
ਸਕੱਤਰ ਸ੍ਰ. ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮਟੀ ਮੈਂਬਰ ਸ੍ਰ. ਹਰਜਾਪ ਸਿੰਘ ਦੀ ਅਗਵਾਈ ‘ਚ ਤੇ ਉਨਾਂ ਦੇ ਸਹਿਯੋਗੀਆਂ ਵਲੋਂ ਜੋ ਇਹ ਸਕੂਲ ਘੱਟ ਖਰਚ ਤੇ ਮਿਆਰੀ ਵਿਦਿਆ ਦੇ ਰਿਹਾ ਹੈ, ਉਹ ਇਕ ਮਿਸਾਲ ਹੈ, ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਦੀ ਤੀਬਰ ਇੱਛ ਸੀ ਕਿ ਉਹ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਸਕੂਲ ਦੇ ਸਮਾਗਮ ਵਿੱਚ ਜਰੂਰ ਸ਼ਾਮਲ ਹੁੰਦੇ, ਪਰ ਜਰੂਰੀ ਕਾਰਣਾ ਕਰਕੇ ਉਹ ਅੱਜ ਨਹੀ ਆ ਸਕੇ, ਪ੍ਰੰਤੂ ਛੇਤੀ ਹੀ ਉਸ ਸਕੂਲ ਦਾ ਦੌਰਾ ਜਰੂਰ ਕਰਨਗੇ।
ਸਕੂਲ ਕਮੇਟੀ ਦੇ ਪ੍ਰਧਾਨ ਸ੍ਰ. ਹਰਜਾਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਸਟਾਫ ਤੇ ਬੱਚਿਆਂ ਵਲੋਂ ਪੁਰੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਕਰਕੇ ਉਹ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਸਕੂਲ ਦਾ ਨਾਮ ਰੌਸ਼ਨਾ ਰਹੇ ਹਨ।ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰ. ਮਨਜੀਤ ਸਿੰਘ, ਸ੍ਰ. ਹਰਜਾਪ ਸਿੰਘ, ਸਮੂਹ ਅਹੁਦੇਦਾਰਾਂ ਅਤੇ   ਸਕੂਲ ਦੀ ਪਿ੍ਰੰਸੀਪਲ ਗੁਰਮੀਤ ਕੋਰ ਤੇ ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ ਵਲੋਂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।ਜਦਕਿ ਸਕੂਲ ਕਮੇਟੀ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੈਕਟਰੀ ਅਮੇਰ ਸਿਮਘ ਸੰਧੂ, ਜਸਬੀਰ ਸਿੰਘ ਸੱਗੂ ਵਿੱਤ ਸੱਕਤਰ, ਸੁਰਜੀਤ ਸਿਮਘ ਚਾਨੀ ਜਾਇੰਟ ਸੈਕਟਰੀ, ਆਰਗੇਨਾਈਜਿੰਗ ਸੈਕਟਰੀ ਸਤਪਾਲ ਸਿੰਘ ਭਾਟੀਆ ਤੇ ਗੁਰਜੀਤ ਸਿਮਘ ਸ਼ੇਰ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ ਬਿੱਟੂ, ਜਰਮਨਜੀਤ ਸਿੰਘ, ਅਮਰੀਕ ਸਿੰਘ ਬਾਊ, ਸ਼ਮਸ਼ੇਰ ਸਿੰਘ ਸ਼ੇਰਾ ਵਾਰਡ ਪ੍ਰਧਾਨ ਅਕਾਲੀ ਦਲ, ਭਾਈ ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਭਾਟੀਆ, ਪੱਤਰਕਾਰ ਨਿਰਮਲ ਸਿੰਘ ਚੌਹਾਨ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply