
ਛੇਹਰਟਾ, 25 ਨਵੰਬਰ (ਕੁਲਦੀਪ ਸਿੰਘ ਨੋਬਲ) – ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇੇ ਅੰਮ੍ਰਿਤਸਰ ਆਉਣ ਮੌਕੇ ਵਿਧਾਨ ਸਭਾ ਹਲਕਾ ਅਟਾਰੀ ਤੋਂ ਸਭ ਤੋਂ ਵੱਡਾ ਜੱਥਾ ਲੈ ਕੇ ਹਾਜਰ ਹੋਣ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੇ ਫਰਜ਼ੰਦ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੂੰ ਅਕਾਲੀ ਦਲ ਦੇ ਜਿਲਾ ਦਿਹਾਤੀ ਪ੍ਰਧਾਨ ਸੋਨੂੰ ਜੰਡਿਆਲਾ ਵਲੋਂ ਉੱਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਸੋਨੂੰ ਜੰਡਿਆਲਾ ਨੇ ਕਿਹਾ ਕਿ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਵਿਧਾਨ ਸਭਾ ਹਲਕਾ ਅਟਾਰੀ ਦੇ ਹਰਮਨ ਨੇਤਾ ਹੋਣ ਦੇ ਨਾਲ-ਨਾਲ ਨੋਜਵਾਨ ਵਰਗ ਦੀ ਤਰਜਮਾਨੀ ਕਰਨ ਵਾਲੇ ਆਗੂ ਹਨ ਅਤੇ ਅਕਾਲੀ ਦਲ ਦੀਆਂ ਰੈਲੀਆਂ, ਰੋਸ ਮੁਜਾਹਰਿਆਂ ਤੇ ਪ੍ਰਦਰਸ਼ਨਾਂ ਵਿਚ ਵੱਡੇ ਜੱਥੇ ਲੈ ਕੇ ਹਾਜਰ ਹੋਣਾ ਉਨਾਂ ਦੇ ਹੀ ਹਿੱਸੇ ਆਇਆ ਹੈ। ਉਨਾਂ ਦੀ ਅਜਿਹੀ ਸ਼ਮੂਲੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਰਣੀਕੇ ਦਾ ਪੰਥ ਪ੍ਰੱਸਤ ਪਰਿਵਾਰ ਪਾਰਟੀ ਦੀ ਸੇਵਾ ਵਿਚ ਵਿਸ਼ਵਾਸ ਰੱਖਦਾ ਹੈ।ਇਸ ਮੋਕੇ ਲਾਲੀ ਰਣੀਕੇ ਨੇ ਕਿਹਾ ਕਿ ਇਹ ਮਾਣ ਸਨਮਾਨ ਉਨਾਂ ਦਾ ਨਹੀ ਬਲਕਿ ਪਾਰਟੀ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਦਾ ਸਨਮਾਨ ਹੈ ਤੇ ਉਹ ਇਸ ਨੂੰ ਸਦੀਵੀ ਬਰਕਰਾਰ ਰੱਖਣਗੇ। ਇਸ ਮੋਕੇ ਡਾਕਟਰ ਬੀ.ਐਸ ਭੰਗੂ, ਚੇਅਰਮੈਨ ਆਰ. ਸੀ ਯਾਦਵ, ਮਹਿਲ ਸਿੰਘ ਗਿੱਲ, ਪਾਰਸ ਸ਼ਰਮਾ, ਜੋਬਨਜੀਤ ਸਿੰਘ ਤਾਰਾਗੜ, ਤਜਿੰਦਰ ਸਿੰਘ, ਮਨਿੰਦਰ ਸਿੰਘ ਹਨੀ, ਦਿਲਪ੍ਰੀਤ ਸਿੰਘ, ਪਿੰਕਾ ਦਬੁਰਜੀ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media