ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਸੁਨਾਮ ਤੋਂ ਇੰਚਾਰਜ਼ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਜਾਰੀ ਪ੍ਰੈਸ ਬਿਆਨ
ਕਰਦਿਆਂ ਕਿਹਾ ਕਿ ਆਪਣੇ ਚੋਣ ਪ੍ਰਚਾਰ ਦੇ ਵਿਚ ਆਪ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜੇਕਰ ਉਨਾਂ ਦੀ ਸਰਕਾਰ ਬਣਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਫੜ ਕੇ ਜੇਲਾਂ ਵਿਚ ਡੱਕਿਆ ਜਾਵੇਗਾ।ਅੱਜ ਉਨ੍ਹਾਂ ਦੀ ਸਰਕਾਰ ਬਣੀ ਨੂੰ ਲਗਭਗ 24 ਦਿਨ ਬੀਤ ਚੁੱਕੇ ਹਨ।ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਜਿਉਂ ਦਾ ਤਿਉਂ ਹੀ ਲਮਕ ਰਿਹਾ ਹੈ ਤੇ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਵੱਲ ਧਿਆਨ ਨਾ ਦੇਣਾ ਬਹੁਤ ਹੀ ਨਿੰਦਣਯੋਗ ਗੱਲ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਪ ਆਗੂਆਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਉਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ 24 ਘੰਟੇ ਦੇ ਅੰਦਰ-ਅੰਦਰ ਪੰਜਾਬ ‘ਚ 300 ਯੂਨਿਟ ਬਿਜਲੀ ਹਰ ਮਹੀਨੇ ਫ੍ਰੀ ਦੇਣੀ ਸ਼ੁਰੂ ਕਰ ਦੇਣਗੇ।ਲੇਕਿਨ ਇਸ ਬਾਰੇ ਵੀ ਸਰਕਾਰ ਬਿਲਕੁੱਲ ਚੁੱਪ ਹੈ।ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਸ ਤਰ੍ਹਾਂ ਬਾਕੀ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਲਾਲੀਪਾਪ ਦੇ ਕੇ ਸਰਕਾਰਾਂ ਤਾਂ ਬਣਾ ਲਈਆਂ, ਪਰ ਬਾਅਦ ਵਿੱਚ ਆਪਣੇ ਸਾਰੇ ਕੀਤੇ ਵਾਅਦੇ ਭੁੱਲ ਗਈਆਂ।ਉਸੇ ਤਰ੍ਹਾਂ ਨਵੀਂ ਸਰਕਾਰ ਵੀ ਆਪਣੇ ਵਾਅਦੇ ਭੁੱਲਦੀ ਜਾ ਰਹੀ ਹੈ।
ਇਸ ਮੌਕੇ ਅਮਰਜੀਤ ਸਿੰਘ ਗਿੱਲ ਪ੍ਰੈੱਸ ਸਕੱਤਰ, ਕਾਲਾ ਰਾਮ ਮਿੱਤਲ ਸ਼ਹਿਰੀ ਪ੍ਰਧਾਨ, ਰਾਜ ਸਿੰਘ ਤਿਹਾੜਿਆਂ, ਦਰਸ਼ਨ ਸਿੰਘ ਖਾਲਸਾ, ਪ੍ਰਭਜੋਤ ਸਿੰਘ ਚੀਮਾ, ਸਤਿਗੁਰ ਸਿੰਘ ਚੀਮਾ, ਚੰਦ ਸਿੰਘ ਬੀਰ ਕਲਾਂ, ਗੁਰਿੰਦਰ ਸਿੰਘ ਈਲਵਾਲ, ਮਨਜੀਤ ਸਿੰਘ ਸੁਨਾਮ, ਮਲਕੀਤ ਸਿੰਘ ਸੁਨਾਮ, ਨੰਬਰਦਾਰ ਕਰਮ ਸਿੰਘ ਸੁਨਾਮ, ਮੱਘਰ ਸਿੰਘ ਕੁਲਾਰ, ਸਤਿਗੁਰ ਸਿੰਘ ਬਿਜਲਪੁਰ, ਹਰਪ੍ਰੀਤ ਸਿੰਘ ਬਡਰੁੱਖਾਂ, ਗੁਰਪ੍ਰੀਤ ਸਿੰਘ ਦੁੱਗਾ, ਸੁਖਚੈਨ ਸਿੰਘ ਲੋਹਾਖੇੜਾ, ਸਤਨਾਮ ਸਿੰਘ ਰੱਤੋਕੇ, ਸਰਜਾ ਸਿੰਘ ਸਰਪੰਚ, ਅਨੂਪ ਸਿੰਘ, ਰੂਪ ਸਿੰਘ ਸ਼ੇਰੋਂ, ਗੁਰਪਾਲ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਨਮੋਲ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਸਮੇਤ ਵਰਕਰ ਅਤੇ ਅਹੁੱਦੇਦਾਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media