Friday, September 11, 2026

ਮਾਨ ਸਪੋਰਟਸ ਕਲੱਬ ਘਰਖਣਾ ਦੇ ਅਹੁੱਦੇਦਾਰਾਂ ਵਲੋਂ ਵਿਧਾਇਕ ਨਾਲ ਮੁਲਾਕਾਤ

ਸਮਰਾਲਾ, 7 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਮਾਨ ਸਪੋਰਟਸ ਕਲੱਬ ਮੈਂਬਰ ਪ੍ਰਧਾਨ ਮਨਵੀਰ ਸਿੰਘ ਦੀ ਅਗਵਾਈ ’ਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮਿਲੇ।ਕਲੱਬ ਮੈਂਬਰਾਂ ਨੇ ਜਗਤਾਰ ਸਿੰਘ ਦਿਆਲਪੁਰਾ ਨੂੰ ਵਿਧਾਇਕ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਚੰਗੀ ਕਾਰਗੁਜ਼ਾਰੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਖ਼ਜ਼ਾਨਚੀ ਹਰਮਨਦੀਪ ਸਿੰਘ ਮੰਡ ਨੇ ਵਿਧਾਇਕ ਨੂੰ ਆਪਣੇ ਨਗਰ ਘਰਖਣਾ ਦੀਆਂ ਜਰੂਰੀ ਮੰਗਾਂ ਤੋਂ ਜਾਣੂ ਕਰਾਇਆ।ਉਹਨਾਂ ਵਿਧਾਇਕ ਅੱਗੇ ਆਪਣੇ ਨਗਰ ਲਈ ਵਿਸ਼ੇਸ਼ ਗਰਾਂਟਾਂ ਦੀ ਮੰਗ ਰੱਖੀ।ਜਿਸ ਵਿੱਚ ਗਰਾਂਊਂਡ ਕਮਿਊਨਿਟੀ ਹਾਲ, ਪਾਣੀ ਵਾਲੀ ਟੈਂਕੀ ਅਤੇ ਸਕੂਲਾਂ ਲਈ ਸਪੈਸ਼ਲ ਗਰਾਂਟ ਸ਼ਾਮਲ ਹੈ।ਜਗਤਾਰ ਸਿੰਘ ਦਿਆਲਪੁਰਾ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
                          ਇਸ ਮੌਕੇ ਜਤਿੰਦਰ ਸਿੰਘ, ਗਗਨਦੀਪ ਸਿੰਘ, ਰਾਜਵਿੰਦਰ ਸਿੰਘ, ਹੁਸਨਦੀਪ ਸਿੰਘ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …