ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਵੱਡੀ ਖੇਪ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿੰਨਾਂ ‘ਚ 4 ਗੈਂਗਸਟਰ ਵੀ ਸ਼ਾਮਿਲ ਹਨ।ਐਸ.ਪੀ (ਡੀ) ਮਨੋਜ ਠਾਕੁਰ ਨੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤੋਂ 7 ਰਾਈਫਲ ਤੇ 7 ਪਿਸਤੌਲ ਬਰਾਮਦ ਕੀਤੇ ਹਨ ਅਤੇ ਤਿੰਨ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ।ਉਨਾਂ ਕਿਹਾ ਕਿ ਇੰਸਪੈਕਟਰ ਬਲਕਾਰ ਸਿੰਘ ਮੁੱਖ ਅਫਸਰ ਥਾਣਾ ਬਿਆਸ ਨੂੰ ਗੁਪਤ ਸੂਚਨਾ ਮਿਲੀ ਕਿ ਕਲਾਨੌਰੀ ਢਾਬਾ ਜੀ.ਟੀ ਰੋਡ ਬਿਆਸ ਵਿਖੇ ਬਹੁਤ ਸਾਰੇ ਵਿਅਕਤੀ ਹਥਿਆਰਾਂ ਨਾਲ ਲੈਸ ਬੈਠੇ ਹੋਏ ਹਨ।ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਬਿਆਸ ਵਲੋਂ ਮੁਖਬਰ ਦੀ ਦੱਸੀ ਹੋਈ ਜਗ੍ਹਾ ‘ਤੇ ਰੇਡ ਕੀਤਾ ਅਤੇ ਨਜਾਇਜ਼ ਹਥਿਆਰਾਂ ਸਮੇਤ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਫੜੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਡੋਨੀ ਸਠਿਆਲਾ, ਪ੍ਰਭਜੋਤ ਸਿੰਘ ਸ਼ੇਰੋ ਬਾਘਾ, ਜਰਮਨਜੀਤ ਸਿੰਘ ਜਵੰਦਪੁਰ ਥਾਣਾ ਵੈਰੋਵਾਲ, ਗੁਰਦੀਪ ਸਿੰਘ ਸਠਿਆਲਾ, ਗੁਰਪ੍ਰੀਤ ਸਿੰਘ ਬੱਲ ਸਰਾਂ, ਨਵਦੀਪ ਸਿੰਘ ਉਰਫ ਨਵ ਪੱਡਾ ਕੋਟ ਮਹਿਤਾਬ, ਰੁਪਿੰਦਰ ਸਿੰਘ ਫਾਜਲਪੁਰ, ਮਨਜਿੰਦਰ ਸਿੰਘ ਧਰਦਿਓ, ਰਣਜੀਤ ਸਿੰਘ ਸਠਿਆਲਾ, ਗਗਨਦੀਪ ਸਿੰਘ ਟਾਂਗਰਾ, ਮਨਪ੍ਰੀਤ ਸਿੰਘ ਚੰਬਲ, ਗੁਰਪ੍ਰੀਤ ਸਿੰਘ ਸਠਿਆਲਾ, ਰਵਿੰਦਰ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਮਾਨਾਵਾਲਾ ਕਲਾਂ, ਬੇਅੰਤ ਸਿੰਘ ਕੋਟਲਾ ਬੱਥੂਨਗਰ, ਵਿਜੇ ਅਬੋਹਰ ਵਜੋ ਹੋਈ ਹੈ।ਐਸ.ਪੀ (ਡੀ) ਮਨੋਜ ਠਾਕੁਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 06 ਪਿਸਟਲ 32 ਬੋਰ 08 ਮੈਜਗਜ਼ੀਨ 40 ਜਿੰਦਾ ਰੌਂਦ, 04 ਰਾਈਫਲ 315 ਬੋਰ 04 ਮੈਗਜ਼ੀਨ 30 ਜਿੰਦਾ ਰੌਂਦ, 02 ਰਾਈਫਲ 12 ਬੋਰ 05 ਜਿੰਦਾ ਰੌਂਦ, 01 ਪਿਸਟਲ 30 ਬੋਰ 02 ਮੈਗਜ਼ੀਨ 16 ਜਿੰਦਾ ਰੌਂਦ, 01 ਸਪਰਿੰਗ ਫੀਲਡ ਰਾਈਫਲ ਸਮੇਤ 30 ਰੌਂਦ ਬਰਾਮਦ ਹੋਏ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …