ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ)- ਥਾਣਾ ਚਾਟੀਵਿੰਡ ਵਿਖੇ ਨਵਨਿਯੁੱਕਤ ਐਸ.ਐਚ.ਓ ਮਨਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ
ਕਿ ਜ਼ਿਲ੍ਹੇ ਦੇ ਕਈ ਥਾਣਿਆਂ ਅਤੇ ਚੌਕੀਆਂ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਉਨਾਂ ਨੂੰ ਥਾਣਾ ਚਾਟੀਵਿੰਡ ਵਿਖੇ ਬਤੌਰ ਥਾਣਾ ਮੁਖੀ ਵਜੋਂ ਸੇਵਾ ਕਰਨ ਦਾ ਮੋਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗਲਤ ਕੰਮ ਕਰਨ ਵਾਲੇ ਭੈੜੇ ਅਨਸਰਾਂ ਦੀ ਹੁਣ ਖੈਰ ਨਹੀ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚ ਕਿਸੇ ਵੀ ਅਣਸੁਖਾਵੀ ਘਟਨਾ, ਨਸ਼ਾ ਵੇਚਣ ਸੰਬਧੀ ਜਾਂ ਕਿਸੇ ਵੀ ਜ਼ੁਰਮ ਸੰਬੰਧੀ ਪੁਲਿਸ ਥਾਣਾ ਚਾਟੀਵਿੰਡ ਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਤਾਂ ਜੋ ਗਲਤ ਅਨਸਰਾਂ ‘ਤੇ ਕਰਵਾਈ ਕੀਤੀ ਜਾ ਸਕੇ।ਉਨਾਂ ਕਿਹਾ ਕਿ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖੀ ਜਾਵੇਗੀ।