Tuesday, August 4, 2026

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਮ ਮੰਡਲ ਸਮਰਾਲਾ ਦੀ ਹੋਈ ਮਾਸਿਕ ਮੀਟਿੰਗ

ਮਈ ਦਿਵਸ ਮਨਾਉਣ ਮੌਕੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ‘ਚ ਪੁੱਜਣ ਦੀ ਕੀਤੀ ਅਪੀਲ

ਸਮਰਾਲਾ, 11 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਪਿਛਲੇ ਸਮੇਂ ਸਵਰਗਵਾਸ ਹੋਏ ਡਿਪਟੀ ਸੀ.ਏ.ਓ ਰਜਿੰਦਰ ਪਾਲ ਵਡੇਰਾ ਦੇ ਭਤੀਜੇ ਦੀਪਕ ਵਡੇਰਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਮੀਟਿੰਗ ਦੇ ਸ਼ੁਰੂ ‘ਚ ਪੇਅ ਕਮਿਸ਼ਨ ਦੀ ਰਿਪੋਰਟ ਮੁਤਾਬਿਕ 31-12-2015 ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 113 ਪ੍ਰਤੀਸ਼ਤ ਡੀ.ਏ ਦੀ ਬਜ਼ਾਏ 125 ਪ੍ਰਤੀਸ਼ਤ ਡੀ.ਏ ਲਗਾ ਕੇ 2.44 ਦੀ ਬਜ਼ਾਏ 2.59 ਨਾਲ ਰਿਵਾਇਜ਼ਡ ਪੇਅ ਸਕੇਲ ਲਾਗੂ ਕਰਨ ਅਤੇ ਬਕਾਇਆ ਜਾਰੀ ਕੀਤੇ ਜਾਣ, ਮਿਤੀ 01-01-2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਨੂੰ ਨਵੇਂ ਸਕੇਲ ਲਗਾਏ ਜਾਣ ਅਤੇ ਬਕਾਏ ਦਿੱਤੇ ਜਾਣ, ਪਿਛਲੇ ਪੰਜ ਸਾਲਾਂ ਦਾ ਡੀ.ਏ ਦਾ ਬਕਾਇਆ ਦੇਣ, ਜੁਲਾਈ 2021 ਅਤੇ ਜਨਵਰੀ 2022 ਦਾ 3 ਪ੍ਰਤੀਸ਼ਤ ਡੀ.ਏ ਜਾਰੀ ਕਰਕੇ ਬਕਾਇਆ ਦੇਣ, ਮੈਡੀਕਲ ਭੱਤਾ 2500 ਰੁਪਏ ਕਰਨ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣ ਆਦਿ ਸਬੰਧੀ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।
                 ਪਿਛਲੇ ਦਿਨੀਂ ਮੈਡੀਕਲ ਬਿੱਲਾਂ ਸਬੰਧੀ ਜਥੇਬੰਦੀ ਦਾ ਇੱਕ ਵਫਦ ਮਾਨਯੋਗ ਮੁੱਖ ਮੈਡੀਕਲ ਅਫਸਰ ਲੁਧਿਆਣਾ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੈਡੀਕਲ ਬਿੱਲਾਂ ‘ਤੇ ਵਾਰ ਵਾਰ ਇਤਰਾਜ਼ ਲਾਉਣਾ ਅਤੇ ਬਿਲ ਟਾਇਮ ਸਿਰ ਜਲਦੀ ਪਾਸ ਕਰਵਾਉਣਾ, ਪ੍ਰੰਤੂ ਸੀ.ਐਮ.ਓ ਦਫਤਰ ਦੀ ਪ੍ਰਗਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਕਿਰਪਾ ਕਰਕੇ ਸੁਧਾਰ ਲਿਆਦਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਵਿਡਿਆ ਜਾਵੇਗਾ।ਮੀਟਿੰਗ ਵਿੱਚ ਸੰਬੋਧਨ ਕਰਨ ਵਾਲਿਆਂ ਵਿੱਚ ਇੰਜ: ਪ੍ਰੇਮ ਸਿੰਘ ਰਿਟਾ: ਐਸ.ਡੀ.ਓ. ਸੀਨੀ: ਮੀਤ ਪ੍ਰਧਾਨ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਸੁਖਦਰਸ਼ਨ ਸਿੰਘ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਖਜਾਨਚੀ, ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਸਿੰਘ ਖਮਾਣੋਂ, ਪ੍ਰੇਮ ਕੁਮਾਰ ਸਰਕਲ ਆਗੂ, ਗੁਰਦੇਵ ਸਿੰਘ, ਹਰਪਾਲ ਸਿੰਘ ਸਿਹਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਚੰਦ, ਰਾਮ ਸਰੂਪ ਸਭਰਵਾਲ ਆਦਿ ਨੇ ਸੰਬੋਧਨ ਕੀਤਾ ਅਤੇ ਫੈਸਲਾ ਕੀਤਾ ਗਿਆ ਕਿ ਪੈਨਸ਼ਨਰਾਂ ਦੇ ਕੰਮਾਂ ਸਬੰਧੀ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸਮਰਾਲਾ ਨੂੰ ਆਉਣ ਵਾਲੇ ਦਿਨਾਂ ਵਿੱਚ ਮੰਗ ਪੱਤਰ ਤੇ ਮੀਟਿੰਗ ਦੇਣ ਲਈ ਕਿਹਾ।
              ਮੀਟਿੰਗ ‘ਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਪੈਨਸ਼ਨਰ ਸ਼ਾਮਲ ਹੋਏ।ਅਖੀਰ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਵਲੋਂ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਪੈਨਸ਼ਨਰਾਂ ਨੂੰ ਸੂਚਿਤ ਕੀਤਾ ਗਿਆ ਕਿ 1 ਮਈ ਨੂੰ ਮਜ਼ਦੂਰ ਦਿਵਸ ਕੰਪਲੈਂਟ ਸੈਂਟਰ ਖੰਨਾ ਰੋਡ ਵਿਖੇ ਮਨਾਇਆ ਜਾ ਰਿਹਾ ਹੈ। ਪੈਸ਼ਨਰਾਂ ਨੂੰ ਅਪੀਲ ਕੀਤੀ ਕਿ ਇਸ ਵਿੱਚ ਉਬ=ਹ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …